ਅੰਮ੍ਰਿਤਸਰ,5 ਅਗਸਤ (ਰਾਜਿੰਦਰ ਧਾਨਿਕ)- ਪੰਜਾਬ ਸਫ਼ਾਈ ਸੀਵਰੇਜ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਆਸ਼ੂ ਨਾਹਰ ਵੱਲੋਂ ਕੁਲਵੰਤ ਸਿੰਘ ਨੂੰ ਜੋਨ ਨੰਬਰ 6 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਾਹਰ ਨੇ ਕਿਹਾ ਕਿ ਪੰਜਾਬ ਦੇ ਕਰਮਚਾਰੀਆਂ ਦੀਆਂ ਭੱਖਦੀਆਂ ਮੰਗਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਰੂਰਤ ਪੈਣ ਤੇ ਪੰਜਾਬ ਦੀ ਯੂਨੀਅਨ ਇੱਕ ਪਲੇਟ ਫਾਰਮ ਤੇ ਖੜਾ ਹੋ਼ ਸਕੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਹਰ ਜ਼ਿਲੇ ਅਤੇ ਜ਼ਿਲ੍ਹੇ ਦੇ ਜੋਨਾਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਨਾਹਰ ਨੇ ਕਿਹਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਸਬੰਧੀ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਪਹਿਲਾਂ ਵੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ। ਪੰਜਾਬ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਵਿਚ ਮੁੱਖ ਮੰਤਰੀ ਨੂੰ ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਿਜੀ ਤੌਰ ਤੇ ਮੰਗ ਪੱਤਰ ਦਿੱਤਾ ਜਾਵੇਗਾ। ਨਾਹਰ ਨੇ ਨਵੇਂ ਬਣੇ ਪ੍ਰਧਾਨ ਕੂਲਵੰਤ ਸਿੰਘ ਨੂੰ ਸਨਮਾਨਿਤ ਕੀਤਾ। ਕੁਲਵੰਤ ਸਿੰਘ ਨੇ ਕਿਹਾ ਕਿ ਮੈਨੂੰ ਜੋ ਸਨਮਾਨ ਦਿੱਤਾ ਹੈ ਉਸਦੇ ਬਦਲੇ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ। ਇਸ ਮੌਕੇ ਤੇ ਐਕਸੀਅਨ ਪਲਵਿੰਦਰ ਸਿੰਘ,ਜੇ.ਈ ਅਨੂਦੀਪ ਸਿੰਘ,ਮੋਹਿਤ ਮਲਿਕ,ਰਵੀ,ਦਿਲਬਾਗ ਸਿੰਘ,ਹਰਦੀਪ ਸਿੰਘ,ਲਾਭ ਸਿੰਘ,ਸੋਨੂ,ਬੇਅੰਤ ਸਿੰਘ,ਲਾਭ ਚੰਦ,ਗੁਰਦਿਆਲ ਸਿੰਘ ਸਮੇਤ ਹੋਰ ਕਈ ਕਰਮਚਾਰੀ ਮੌਜੂਦ ਸਨ।