ਅੰਮ੍ਰਿਤਸਰ 30 ਜੁਲਾਈ (ਰਾਜਿੰਦਰ ਧਾਨਿਕ) : ਸ਼੍ਰੀ ਗੀਤਾ ਆਸ਼ਰਮ ਰਿਸ਼ੀਕੇਸ਼ ਦੇ ਸੰਸਥਾਪਕ ਬ੍ਰਹਮਲੀਨ ਸਦਗੁਰੂਦੇਵ ਸਵਾਮੀ ਵੇਦ ਵਿਆਸ ਆਨੰਦ ਸਰਸਵਤੀ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 31 ਜੁਲਾਈ ਨੂੰ ਸਤਿਆਨਾਰਾਇਣ ਮੰਦਰ ਲਾਹੌਰੀ ਗੇਟ ਅੰਮ੍ਰਿਤਸਰ ਦੇ ਸਾਹਮਣੇ 30 ਜੁਲਾਈ ਨੂੰ ਸੁੰਦਰਕਾਂਡ ਪਾਠ ਦੇ ਭੋਗ ਪਾਏ ਜਾਣਗੇ। ਮੰਦਿਰ ਵਿੱਚ ਭਜਨ ਕੀਰਤਨ ਅਤੇ 31 ਜੁਲਾਈ ਨੂੰ ਗੀਤਾ ਪਾਠ ਯੱਗ ਹਵਨ ਭਜਨ ਕੀਰਤਨ ਗੁਰੂਦੇਵ ਚਿੱਤਰ ਪੂਜਨ ਬ੍ਰਹਮ ਭੋਜ ਭੰਡਾਰੇ ਨਾਲ ਭਜਨ ਕੀਰਤਨ ਦੀ ਸਮਾਪਤੀ ਹੋਵੇਗੀ ਅਤੇ ਗੀਤਾ ਪ੍ਰਚਾਰ ਸਭਾ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਹੈ। ਉਸ ਵਿੱਚ ਗੀਤਾ ਆਸ਼ਰਮ ਰਿਸ਼ੀਕੇਸ਼ ਤੋਂ ਆਸ਼ਰਮ ਦੇ ਪ੍ਰਤੀਨਿਧੀ ਭਾਨੂੰ ਮਿੱਤਰ ਸ਼ਰਮਾ ਸੰਪਾਦਕ ਗੀਤਾ ਸੰਦੇਸ਼ ਅਤੇ ਸਥਾਨਕ ਭਜਨ ਕੀਰਤਨ ਮੰਡਲੀ ਦੇ ਵਿਦਵਾਨ ਭਾਗ ਲੈਣਗੇ, ਇਹ ਜਾਣਕਾਰੀ ਸ੍ਰੀਮਤੀ ਸੁਧਾ ਮਹਾਜਨ ਅਤੇ ਪੱਪੂ ਸਹਿਗਲ ਨੇ ਦਿੱਤੀ।