ਐਮ.ਟੀ.ਪੀ ਵਿਭਾਗ ਨੇ ਗੈਰ ਕਾਨੂੰਨੀ ਉਸਾਰੀ ਇਮਾਰਤ ਕੀਤੀ ਸੀਲ

0
25

ਅੰਮ੍ਰਿਤਸਰ,27 ਜੁਲਾਈ (ਰਾਜਿੰਦਰ ਧਾਨਿਕ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਊਂਸੀਪਲ ਟਾਊਨ ਪਲਾਨਰ ਮੇਹਰਬਾਨ ਸਿੰਘ ਦੀ ਅਗਵਾਈ ਵਿੱਚ ਗੈਰ-ਕਨੂਨੀ ਤਰੀਕੇ ਨਾਲ ਤਿਆਰ ਹੋ ਰਹੀ ਇਮਾਰਤ ਨੂੰ ਸੀਲ ਕੀਤਾ ਗਿਆ।
ਸਹਾਇਕ ਟਾਉਂਨ ਪਲੈਨਰ ਪਰਮਿੰਦਰ ਸਿੰਘ ਦੀ ਦੇਖ ਰੇਖ ਹੇਠ ਇਮਾਰਤ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ। ਐਮ.ਟੀ.ਪੀ ਮੇਹਰਬਾਨ ਸਿੰਘ ਨੇ ਕਿਹਾ ਕਿ ਮਹਾਨਗਰ ਵਿਚ ਗੈਰ-ਕਨੂਨੀ ਤਰੀਕੇ ਨਾਲ ਹੋ ਰਹੀਆਂ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਬਿਲਡਿੰਗ ਇੰਸਪੈਕਟਰ ਅੰਗਦ ਸਿੰਘ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਸਨ।

NO COMMENTS

LEAVE A REPLY