ਡਾ.ਪੁਨੀਤ ਨੂੰ ਸੂਬਾ ਪ੍ਰਧਾਨ ਚੁਣੇ ਜਾਣ ਵੈਟਨਰੀ ਅਫਸਰਾਂ ਵਿਚ ਖੁਸ਼ੀ ਦੀ ਲਹਿਰ

0
40

ਮੁਸ਼ਕਲਾਂ ਦੇ ਨਿਪਟਾਰੇ ਲਈ ਨਹੀਂ ਛੱਡਾਂਗੇ ਕਸਰ-ਡਾ.ਪੁਨੀਤ
________
ਅੰਮ੍ਰਿਤਸਰ 26 ਜੁਲਾਈ (ਪਵਿੱਤਰ ਜੋਤ) : ਪੰਜਾਬ ਸਟੇਟ ਵੈਟਨਰੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਇਕ ਇਕੱਤਰਤਾ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਡਾ ਗਗਨਦੀਪ ਸਿੰਘ ਢਿੱਲੋਂ ਵੱਲੋਂ ਜਥੇਬੰਦੀ ਦੇ ਨਵ – ਨਿਯੁਕਤ ਸੂਬਾ ਪ੍ਰਧਾਨ ਡਾ ਪੁਨੀਤ ਮਲਹੋਤਰਾ ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਡਾ ਪੁਨੀਤ ਦੇ ਸੂਬਾ ਪ੍ਰਧਾਨ ਚੁਣੇ ਜਾਣ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੁੱਚੇ ਵੈਟਨਰੀ ਅਫ਼ਸਰ ਕੇਡਰ ਦਾ ਮਾਣ ਵਧਿਆ ਹੈ। ਨਾਲ ਹੀ ਉਹਨਾਂ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸਟੇਟ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਡਾ ਪੁਨੀਤ ਮਲਹੋਤਰਾ ਸੂਬਾ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਯਕੀਨ ਦਵਾਇਆ ਕਿ ਵੈਟਨਰੀ ਅਫ਼ਸਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ। ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪਿਛਲੀ ਸਰਕਾਰ ਵੱਲੋ ਵੈਟਨਰੀ ਅਫਸਰਾਂ ਨਾਲ ਪੱਖਪਾਤ ਕਰਦੇ ਹੋਏ ਵੈਟਨਰੀ ਅਫਸਰਾਂ ਦੀ ਮੈਡੀਕਲ ਅਫਸਰਾਂ ਨਾਲੋਂ ਤੋੜੀ ਗਈ ਪੇ ਪੈਰਿਟੀ ਵੀ ਬਹਾਲ ਕੀਤੀ ਜਾਵੇ।

ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਸਿਸਟੈਂਟ ਡਾਇਰੈਕਟਰ ਡਾ ਜਸਪ੍ਰੀਤ ਸਿੰਘ ਨਾਗਪਾਲ, ਜ਼ਿਲ੍ਹਾ ਇਕਾਈ ਦੇ ਮੀਤ ਪ੍ਰਧਾਨ ਡਾ ਰਵਿੰਦਰ ਸਿੰਘ ਕੰਗ, ਖਜਾਨਚੀ ਡਾ ਮਨਦੀਪ ਮਾਨ, ਸਕੱਤਰ ਡਾ ਦਰਸ਼ਨ ਲਾਲ, ਡਾ ਮਨਦੀਪ ਧਾਮੀ, ਡਾ ਪਰਦੀਪ ਸੰਧੂ ਆਦਿ ਹਾਜਰ ਸਨ।

NO COMMENTS

LEAVE A REPLY