ਪਿਛਲੇ ਸੱਤ ਸਾਲਾਂ ਤੋਂ ਕਰਵਾਈ ਜਾ ਰਹੀ ਹੈ ਬੱਸ ਯਾਤਰਾ -ਵੜੈਚ
_________
ਅੰਮ੍ਰਿਤਸਰ,26 ਜੁਲਾਈ (ਰਾਜਿੰਦਰ ਧਾਨਿਕ )- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਬੱਸ ਯਾਤਰਾ ਦੇ ਦੌਰਾਨ ਸੰਗਤਾਂ ਨੂੰ ਵੱਖ ਵੱਖ ਗੁਰਦਵਾਰਿਆਂ ਅਤੇ ਮੰਦਰਾਂ ਦੇ ਦਰਸ਼ਨ ਕਰਵਾਏ ਗਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਜੈਕਾਰਾ ਮਾਤਾ ਚਿੰਤਪੁਰਨੀ ਜੀ ਦੇ ਜੈਕਾਰਿਆਂ ਦੀ ਗੂੰਜ ਵਿੱਚ ਯਾਤਰਾ ਨੂੰ ਪਾਵਰ ਕਲੋਨੀ ਮਜੀਠਾ ਰੋਡ ਤੋਂ ਨਗਰ ਨਿਗਮ,ਸਿਵਲ ਵਿਭਾਗ ਦੇ ਐਕਸੀਅਨ ਐਸ.ਐਸ.ਮੱਲੀ,ਰਾਜ ਰਾਣੀ ਦੇਵਾ ਜੀ ਵੱਲੋਂ ਰਵਾਨਾ ਕੀਤਾ ਗਿਆ। ਮੱਲੀ ਨੇ ਸੰਸਥਾ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਸਮਾਜਿਕ ਸੇਵਾਵਾਂ ਭੇਟ ਕਰਨ ਤੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਮਹੀਨੇ ਦਰਜਨਾਂ ਸ਼ਰਧਾਲੂਆਂ ਨੂੰ ਨਾਲ ਲੈ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਪੁੰਨ ਦਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੰਸਥਾ ਦੇ ਦੁੱਖ-ਸੁੱਖ ਦੇ ਵਿੱਚ ਹਮੇਸ਼ਾ ਨਾਲ ਹਨ। ਰਾਜ ਰਾਣੀ ਦੇਵਾ ਜੀ ਨੇ ਯਾਤਰਾ ਤੇ ਜਾ ਰਹੀਆਂ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਯਾਤਰਾ ਦੇ ਦੌਰਾਨ ਧਾਰਮਿਕ ਸੂਫ਼ੀ ਗਾਇਕ ਸ਼ੈਲੀ ਸਿੰਘ, ਕੇ.ਐਸ.ਕੰਮਾ,ਬਲਵਿੰਦਰ ਪੰਮਾ,ਅਸ਼ਵਨੀ ਸ਼ਰਮਾ,ਮਾਸਟਰ ਆਸ਼ੂ,ਅਜੀਜ ਰਫੀ ਨੇ ਧਾਰਮਿਕ ਭਜਨਾਂ ਅਤੇ ਸ਼ਬਦਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ (ਕਥੂਨੰਗਲ),ਗੁਰਦੁਆਰਾ ਕੰਧ ਸਾਹਿਬ,ਗੁਰਦੁਆਰਾ ਅੱਚਲ ਸਾਹਿਬ,ਮੰਦਿਰ ਬਾਵਾ ਲਾਲ ਦਿਆਲ ਜੀ ਧਿਆਨਪੁਰ ਧਾਮ,ਗੁਰੂਦਵਾਰਾ ਡੇਰਾ ਬਾਬਾ ਨਾਨਕ ਸਾਹਿਬ,ਸ਼ਿਵ ਮੰਦਿਰ ਅਚਲੇਸ਼ਵਰ,ਸ਼ਿਵ ਮੰਦਿਰ ਕਲਾਨੋਰ,ਮਹੰਤਾਂ ਦੀ ਪੰਡੋਰੀ ਧਾਮ,ਡੇਰਾ ਬਾਬਾ ਸ਼੍ਰੀ ਚੰਦ ਜੀ ਨਾਨਕ ਚੱਕ ਦੇ ਦਰਸ਼ਨ ਕਰਵਾਏ ਗਏ। ਉਹਨਾਂ ਨੇ ਕਿਹਾ ਟਰੱਸਟ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਯਾਤਰਾ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨੇ ਹਰ ਮਹੀਨੇ ਯਾਤਰਾ ਦੇ ਦੌਰਾਨ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਯਾਤਰਾ ਦੇ ਦੌਰਾਨ ਬਲਵਿੰਦਰ ਸਿੰਘ ਤੁੰਗ, ਲਵਲੀਨ ਵੜੈਚ,ਡਾ.ਨਰਿੰਦਰ ਚਾਵਲਾ,ਪਰਮਿੰਦਰ ਕੌਰ, ਆਕਾਸ਼ਮੀਤ,ਰਜੇਸ਼ ਸਿੰਘ ਜੌੜਾ,ਰਮੇਸ਼ ਚੋਪੜਾ,ਜਤਿੰਦਰ ਅਰੋੜਾ,ਰਾਮ ਸਿੰਘ ਪਵਾਰ,ਰਜਿੰਦਰ ਸ਼ਰਮਾ, ਜਤਿਨ ਸ਼ਰਮਾ ਨੰਨੂ,ਹਰਮਿੰਦਰ ਸਿੰਘ ਉੱਪਲ,ਧੀਰਜ ਮਲਹੋਤਰਾ,ਵਿਕਾਸ ਭਾਸਕਰ,ਰਾਹੁਲ ਸ਼ਰਮਾ,ਢੋਲ ਮਾਸਟਰ ਮੰਗੂ ਸਿੰਘ,ਰਾਜੂ ਬਿਸਟ,ਹਨੀ,ਪਵਿੱਤਰਜੋਤ ਵੜੈਚ,ਜਗਜੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ,ਸਾਹਿਲ,ਮੰਥਨ, ਅਸ਼ੀਸ਼,ਸੁਦਰਸ਼ਨ,ਵਿਨੈ, ਸੁਮਿਤ ਸ਼ਰਮਾ ਵੀ ਮੋਜੂਦ ਸਨ।