ਕਮਿਸ਼ਨਰ ਦਾ ਚਾਰਜ਼ ਸੰਭਾਲਣ ਤੇ ਸੰਦੀਪ ਰਿਸ਼ੀ ਨੂੰ ਕੀਤਾ ਸਨਮਾਨਿਤ

0
39

ਅੰਮ੍ਰਿਤਸਰ,9 ਜੁਲਾਈ (ਅਰਵਿੰਦਰ ਵੜੈਚ)- ਕਰੀਬ 2 ਮਹੀਨੇ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਦੀ ਖਾਲੀ ਪਈ ਕੁਰਸੀ ਤੇ ਇੱਕ ਵਾਰੀ ਦੁਬਾਰਾ ਸੰਦੀਪ ਰਿਸ਼ੀ ਬਿਰਾਜਮਾਨ ਹੋ ਗਏ ਹਨ। ਕਮਿਸ਼ਨਰ ਦਾ ਚਾਰਜ਼ ਸੰਭਾਲਣ ਦੇ ਦੌਰਾਨ ਨਗਰ ਨਿਗਮ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕਰਦੇ ਹੋਏ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਜੀ ਆਇਆਂ ਨੂੰ ਕਹਿਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਮਿਸ਼ਨਰ ਵੱਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਗੁਰੂ ਨਗਰ ਅਤੇ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਲਈ ਦੁਬਾਰਾ ਮੌਕਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹਰੇਕ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਦੇ ਪ੍ਰਤੀ ਵਫਾਦਾਰ ਰਹਿੰਦੇ ਹੋਏ ਕੰਮ ਕਰਨ ਅਤੇ ਟੈਕਸ,ਬਿੱਲ ਅਤੇ ਫੀਸਾਂ ਨੂੰ ਇਕੱਠਾ ਕਰਨ ਵਿਚ ਆਪਣਾ ਯੋਗਦਾਨ ਦੇਣ। ਇਸ ਮੌਕੇ ਤੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ, ਅਸਟੇਟ ਅਧਿਕਾਰੀ ਧਰਮਿੰਦਰ ਸਿੰਘ, ਸਿਹਤ ਅਧਿਕਾਰੀ ਯੋਗੇਸ਼ ਅਰੋੜਾ,ਸਿਹਤ ਅਧਿਕਾਰੀ ਡਾ.ਕਿਰਨ ਕੁਮਾਰ,ਐਸ.ਈ ਸੰਦੀਪ ਸਿੰਘ, ਕਮਿਸ਼ਨਰ ਸਹਾਇਕ ਸੁਨੀਲ ਭਾਟੀਆ ਸਹਿਤ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

NO COMMENTS

LEAVE A REPLY