ਹੱਦ ਹੋ ਗਈ ਯਾਰ….. ਰੱਸੀ ਸੜ ਗਈ ਪਰ ਵੱਲ ਨਹੀਂ ਜਾ ਰਿਹਾ

0
32

ਸੇਵਾ-ਮੁਕਤ ਕਰਮਚਾਰੀਆਂ ਲਈ ਨਗਰ ਨਿਗਮ ਵਿੱਚ ਵੱਧ ਰਹੀ ਹੈ ਦਖਲ ਅੰਦਾਜੀ
__________
ਏ.ਸੀ ਦੀਆਂ ਹਵਾਵਾਂ,ਪਾਣੀ ਤੇ ਬਿਜਲੀ ਦਾ ਪੈ ਰਿਹਾ ਹੈ ਵਾਧੂ ਬੋਝ
________
ਅੰਮ੍ਰਿਤਸਰ,28 ਜੂਨ (ਅਰਵਿੰਦਰ ਵੜੈਚ)- ਨਗਰ ਨਿਗਮ ਅੰਮ੍ਰਿਤਸਰ ਦਾ ਰੱਬ ਹੀ ਰਾਖਾ ਹੈ। ਕਰੀਬ ਡੇਢ ਮਹੀਨੇ ਬਾਅਦ ਨਿਗਮ ਕਮਿਸ਼ਨਰ ਦੀ ਕੁਰਸੀ ਖ਼ਾਲੀ ਰਹਿਣ ਤੋਂ ਬਾਅਦ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਹੀ ਨਿਗਮ ਕਮਿਸ਼ਨਰ ਵੱਲੋਂ ਵਾਧੂ ਚਾਰਜ ਦੇ ਦਿੱਤਾ ਗਿਆ ਹੈ। ਪਰ ਕਾਰਪੋਰੇਸ਼ਨ ਦੇ ਮਸਲੇ ਹੀ ਏਨੇ ਜ਼ਿਆਦਾ ਵੱਧ ਹਨ ਕਿ ਡਿਪਟੀ ਕਮਿਸ਼ਨਰ ਦੇ ਸ਼ਹਿਰ ਦੇ ਸਾਰੇ ਕੰਮਾਂ ਨੂੰ ਦੇਖਣ ਦੇ ਨਾਲ-ਨਾਲ ਨਗਰ ਨਿਗਮ ਦੇ ਵਿਭਾਗਾਂ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੰਭਾਲਣਾ ਖਾਲਾ ਜੀ ਦਾ ਵਾੜਾ ਨਹੀਂ ਹੈ। ਮੇਅਰ ਦੀ ਕੁਰਸੀ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸੀਆਂ ਦੀ ਆਪਸੀ ਖਿੱਚੋਤਾਣ ਦੇ ਵਿੱਚ ਹਿਚਕੋਲੇ ਲੈ ਰਹੀ ਹੈ।
ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪੂਰੀ ਡਿਊਟੀ ਨੂੰ ਲੈ ਕੇ ਕਿਸੇ ਦਾ ਵੀ ਕੋਈ ਖਾਸ ਧਿਆਨ ਨਹੀਂ ਹੈ। ਸੇਵਾ-ਮੁਕਤ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਕੰਮ ਲਗਾਤਾਰ ਦਫ਼ਤਰਾਂ ਵਿੱਚ ਨਹੀਂ,ਘਰ ਵਿੱਚ ਹੁੰਦਾ ਹੈ। ਉਹ ਲੋਕ ਯੂਨੀਅਨਾਂ ਦੇ ਬੈਨਰ ਹੇਠਾਂ ਅਧਿਕਾਰੀਆਂ ਨੂੰ ਅੱਖਾਂ ਦਿਖਾਉਣ ਵਿੱਚ ਪਿੱਛੇ ਨਹੀਂ ਹਨ। ਸੇਵਾ ਮੁਕਤ ਕਰਮਚਾਰੀ ਨਗਰ ਨਿਗਮ ਦੇ ਦਫਤਰਾਂ ਵਿੱਚ ਸਰਕਾਰੀ ਏ.ਸੀ ਦੀਆਂ ਠੰਡੀਆਂ ਹਵਾਵਾਂ, ਪਾਣੀ ਬਿਜਲੀ ਦਾ ਗ਼ੈਰ-ਕਾਨੂੰਨੀ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ। ਜਿਸ ਦਾ ਬੋਝ ਟੈਕਸ ਅਦਾ ਕਰਨ ਵਾਲੀ ਜਨਤਾ ਦੇ ਮੋਢਿਆਂ ਤੇ ਪੈ ਰਿਹਾ ਹੈ। ਸੱਜ-ਧੱਜ ਕੇ ਨਗਰ ਨਿਗਮ ਵਿੱਚ ਆਉਣ ਵਾਲੇ ਸੇਵਾ ਮੁਕਤ ਕਰਮਚਾਰੀ,ਸੇਵਾਮੁਕਤ ਕਰਮਚਾਰੀਆਂ ਦੀਆਂ ਮੰਗਾਂ ਵੱਲ ਖਾਸ ਧਿਆਨ ਨਹੀਂ ਦੇ ਰਹੇ ਉਨ੍ਹਾਂ ਦਾ ਜ਼ਿਆਦਾ ਧਿਆਨ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਦੀਆਂ ਮੰਗਾਂ ਵੱਲ ਹੈ। ਇਹਨਾਂ ਕੰਮਾਂ ਵਿੱਚ ਉਹਨਾਂ ਲਈ ਕਿਸੇ ਨਾ ਕਿਸੇ ਲਾਲਚ ਦੀ ਬਦਬੂ ਆਉਂਦੀ ਆ ਰਹੀ ਹੈ। ਸੇਵਾ-ਮੁਕਤ ਹੋਣ ਤੋਂ ਬਾਅਦ ਵੀ ਕਈਆਂ ਦੀਆਂ ਨਗਰ ਨਿਗਮ ਵਿੱਚ ਦੁਕਾਨਦਾਰਾਂ ਚੱਲ ਰਹੀਆਂ ਹਨ। ਉਨ੍ਹਾਂ ਵੱਲੋਂ ਡਿਉਟੀ ਤੇ ਤੈਨਾਤ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਦਫਤਰ ਵਿਖੇ ਅਧਿਕਾਰੀਆਂ ਨੂੰ ਡੱਬਕਾਇਆ ਵੀ ਜਾ ਰਹੇ ਹਨ। ਕਈ ਤਾਂ ਜ਼ਮੀਨਾਂ ਵੇਚ ਐਸੇ ਵੀ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਅੱਜ ਤੱਕ ਨਗਰ ਨਿਗਮ ਵਿੱਚ ਕਿਸੇ ਵੀ ਵਿਭਾਗ ਵਿੱਚ ਕੋਈ ਡਿਊਟੀ ਵੀ ਨਹੀਂ ਕੀਤੀ ਹੈ। ਸੇਵਾ ਮੁਕਤ ਕਰਮਚਾਰੀ ਸੇਵਾ-ਮੁਕਤ ਹੋਣ ਤੋਂ ਪਹਿਲਾਂ ਨਗਰ ਨਿਗਮ ਦਾ ਪੱਕੇ ਤੌਰ ਤੇ ਇਕ ਹਿੱਸਾ ਹੁੰਦੇ ਹਨ। ਉਹ ਸੇਵਾ ਮੁਕਤ ਤੋਂ ਬਾਅਦ ਵੀ ਆਪਣੀ ਪੈਨਸ਼ਨ ਜਾਂ ਹੋਰ ਭੱਤਿਆਂ ਨੂੰ ਲੈ ਕੇ ਆ ਜਾ ਸਕਦੇ ਹਨ। ਸੇਵਾਮੁਕਤ ਯੂਨੀਅਨ ਦੀਆਂ ਮੰਗਾਂ ਦੀ ਆਵਾਜ਼ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਤੱਕ ਵੀ ਪਹੁੰਚ ਸਕਦੇ ਹਨ। ਪਰ ਸੇਵਾ-ਮੁਕਤ ਹੋਣ ਤੋਂ ਬਾਅਦ ਨਗਰ ਨਿਗਮ ਵਿੱਚ ਦੁਕਾਨਦਾਰੀਆਂ ਨੂੰ ਚਲਾਉਣਾ, ਸੇਵਾ-ਮੁਕਤ ਕਰਮਚਾਰੀਆਂ ਵੱਲੋਂ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਦੀਆਂ ਮੰਗਾਂ ਵੱਲ ਖਾਸ ਤੌਰ ਤੇ ਧਿਆਨ ਦੇਣਾ ਕਿੰਨਾ ਕੁ ਜਾਇਜ਼ ਅਤੇ ਕਿੰਨਾ ਕੁ ਨਜਾਇਜ਼ ਹੈ। ਇਸ ਸਬੰਧੀ ਮੈਅਰ,ਕਮਿਸ਼ਨਰ, ਜਾਇੰਟ ਕਮਿਸ਼ਨਰ,ਸਥਾਨਕ ਸਰਕਾਰਾਂ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਖਾਸ ਕਦਮ ਉਠਾਉਣ ਦੀ ਸਖ਼ਤ ਜ਼ਰੂਰਤ ਹੈ।

ਇਸ ਸਬੰਧੀ ਖਾਸ ਰੱਖਾਂਗੇ ਧਿਆਨ-ਮੇਅਰ ਕਰਮਜੀਤ ਸਿੰਘ ਰਿੰਟੂ
_______
ਨਗਰ ਨਿਗਮ ਵਿੱਚ ਸੇਵਾਮੁਕਤ ਕਰਮਚਾਰੀਆਂ ਵੱਲੋਂ ਡਿਊਟੀ ਟਾਇਮ ਦੋਰਾਨ ਡੇਰੇ ਲਗਾਉਣ ਅਤੇ ਦੁਕਾਨਦਾਰੀਆਂ ਚਲਾਉਣ ਦੇ ਸਵਾਲ ਦੇ ਜੁਆਬ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਨੂੰ ਲੈ ਕੇ ਪੂਰਾ ਧਿਆਨ ਦਿੱਤਾ ਜਾਵੇਗਾ। ਸੇਵਾ ਮੁਕਤ ਕਰਮਚਾਰੀ ਆਪਣੇ ਨਿਜੀ ਕੰਮਾਂ ਨੂੰ ਲੈ ਕੇ ਆ ਜਾ ਸਕਦੇ ਹਨ। ਦਫ਼ਤਰੀ ਕੰਮਾਂ ਦੀ ਬੇਵਜਾ ਗੱਲਬਾਤ,ਡਿਊਟੀ ਤੇ ਤੈਨਾਤ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜਾਇਜ਼ ਤਰੀਕੇ ਨਾਲ ਹਵਾ ਦੇਣ ਅਤੇ ਅਧਿਕਾਰੀਆਂ ਨੂੰ ਪ੍ਰੈਸ਼ਰ ਵਿੱਚ ਲਿਆਉਣ ਦੀ ਦਖਲ ਅੰਦਾਜੀ ਨੂੰ ਬੰਦ ਕੀਤਾ ਜਾਵੇਗਾ।

NO COMMENTS

LEAVE A REPLY