ਹਰਦੀਪ ਸਿੰਘ ਨੂੰ ਡਵੀਜ਼ਨ, ਹਰਦਿਆਲ ਸਿੰਘ ਬਰਾਂਚ ਪ੍ਰਧਾਨ ਨਿਯੁਕਤ ਕੀਤਾ
_________
ਅੰਮ੍ਰਿਤਸਰ,7 ਅਗਸਤ (ਪਵਿੱਤਰ ਜੋਤ)- ਭਾਰਤੀਯ ਜੀਵਨ ਬੀਮਾ ਨਿਗਮ ਦੀ ਸਿਰਮੌਰ ਯੂਨੀਅਨ ਲਿਆਫੀ ਦੀ ਡਵੀਜ਼ਨ ਪੱਧਰ ਦੀ ਬੈਠਕ ਕੀਤੇ ਗਈ। ਰਾਸ਼ਟਰੀ ਪ੍ਰਧਾਨ ਰਣਵੀਰ ਸ਼ਰਮਾ ਦੀ ਅਗਵਾਈ ਅਤੇ ਡਵੀਜ਼ਨ ਪ੍ਰਧਾਨ ਹਰਦੀਪ ਸਿੰਘ ਦੀ ਦੇਖ-ਰੇਖ ਵਿੱਚ ਆਯੋਜਿਤ ਬੈਠਕ ਦੇ ਦੌਰਾਨ ਆਲ ਇੰਡੀਆ ਲਿਆਫੀ ਦੇ ਪ੍ਰਧਾਨ ਰਣਵੀਰ ਸ਼ਰਮਾ,ਜੋਨ ਪ੍ਰਧਾਨ ਦਿਲਬਾਗ ਸਿੰਘ ਨੈਣ,ਜੰਮੂ ਡਵੀਜ਼ਨ ਦੇ ਪ੍ਰਧਾਨ ਨਰਿੰਦਰ ਸ਼ਰਮਾ,ਸ਼ਾਬਾ ਬਰਾਂਚ ਤੋਂ ਸੁਰਿੰਦਰ ਸ਼ਰਮਾਂ ਉਚੇਚੇ ਤੌਰ ਤੇ ਬੈਠਕ ਵਿੱਚ ਪਹੁੰਚੇ। ਮਹਿਮਾਨਾਂ ਵੱਲੋਂ ਹਰਦੀਪ ਸਿੰਘ ਨੂੰ ਡਵੀਜ਼ਨ ਪ੍ਰਧਾਨ,ਐਸ.ਐਸ ਸੇਠ ਨੂੰ ਡਵੀਜਨ ਸੈਕਟਰੀ ਅਤੇ ਹਰਦਿਆਲ ਸਿੰਘ ਨੂੰ ਯੁਨਿਟ ਨੰਬਰ 1 ਦਾ ਪ੍ਰਧਾਨ ਨਿਯੁਕਤ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ।
ਲਿਆਫੀ ਦੇ ਰਾਸ਼ਟਰੀ ਪ੍ਰਧਾਨ ਰਣਵੀਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਲ ਆਈ ਸੀ ਦੇ ਏਜੰਟਾਂ ਦੀ ਮਿਹਨਤ ਤੇ ਚਲਦਿਆਂ ਨਿਗਮ ਆਸਮਾਨ ਦੀਆਂ ਤਰੱਕੀਆਂ ਨੂੰ ਛੂਹ ਰਹੀ ਹੈ। ਪਰ ਐੱਲ ਆਈ ਸੀ ਦਾ ਨਾਮ ਰੋਸ਼ਨ ਕਰਨ ਵਾਲੇ ਏਜੰਟਾਂ ਦੀਆਂ ਮੁਸ਼ਕਿਲਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਗ੍ਰੈਜੂਇਟੀ 3 ਤੋਂ ਲੱਖ ਤੋਂ ਵਧਾ ਕੇ 5 ਲੱਖ ਕਰਨ ਲਈ ਪ੍ਰਪੋਜ਼ਲ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਏਜੰਟ ਸਾਥੀਆਂ ਦੀਆਂ ਕਮਿਸ਼ਨਾਂ ਦੇ ਰੇਟ ਵਧਾਉਣ, ਪਾਲਸੀ ਧਾਰਕਾਂ ਦੇ ਲਗਾਤਾਰ ਘੱਟ ਰਹੇ ਬੋਨਸ ਰੇਟਾਂ ਵਿੱਚ ਵਾਧਾ ਕਰਨ ਲਈ ਵੀ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਕਲੱਬ ਮੈਂਬਰ ਸਾਥੀਆਂ ਦੇ ਲਈ ਗਰੁਪ ਅਤੇ ਮੈਡੀਕਲ ਇੰਸ਼ੋਰੈਂਸ ਦੇ ਰੇਟ ਵਧਾਉਣ ਦੇ ਨਾਲ ਨਾਲ ਉਹ ਸਾਥੀ ਜਿਹੜਾ ਘੱਟੋ-ਘੱਟ 5 ਸਾਲ ਤੱਕ ਚੰਗਾ ਕੰਮ ਕਰਦੇ ਹਨ ਉਨਾਂ ਨੂੰ ਵੀ ਗਰੁੱਪ ਅਤੇ ਮੈਡੀਕਲ ਇੰਸ਼ੋਰੈਂਸ ਵਿੱਚ ਸ਼ਾਮਲ ਕੀਤਾ ਜਾਣਾ ਜ਼ਰੂਰੀ ਹੈ। ਸ਼ਰਮਾ ਨੇ ਕਿਹਾ ਕਿ ਪਾਲਸੀ ਧਾਰਕਾਂ ਦੇ ਲੇਟ ਪ੍ਰੀਮੀਅਮ ਅਤੇ ਜੁਰਮਾਨੇ ਤੇ ਵੀ ਜੀ.ਐਸ.ਟੀ ਲਗਾਈ ਜਾ ਰਹੀ ਹੈ ਜਦ ਕਿ ਜੁਰਮਾਨਾ ਜਾਂ ਜੀ.ਐਸ.ਟੀ ਵਿਚੋਂ ਇਕ ਦੀ ਹੀ ਰਿਕਵਰੀ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਏਜੰਟ ਸਾਥੀਆਂ ਦੀਆਂ ਹੋਰ ਕਈ ਭੱਖਦੀਆਂ ਮੰਗਾਂ ਨੂੰ ਲੈ ਕੇ ਲਿਆਫੀ ਜੱਦੋਜਹਿਦ ਕਰ ਰਹੀ ਹੈ।
ਬੈਠਕ ਵਿੱਚ ਸ਼ਾਮਲ ਮਹਿਮਾਨਾਂ ਦਾ ਸੁਆਗਤ ਕਰਦਿਆਂ ਹਰਦੀਪ ਸਿੰਘ ਅਤੇ ਹਰਦਿਆਲ ਸਿੰਘ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਅਤੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਦੀਪਕ ਪਾਠਕ,ਹਰਮਨ ਸੰਧੂ, ਕਮਲ ਬਹਾਦਰ,ਅਜੇ,ਰਕੇਸ਼ ਭੰਡਾਰੀ,ਟੀ ਪੀ ਸਿੰਘ,ਸਰਵਰ ਮੈਸੀ,ਗੁਰਨਾਮ ਸਿੰਘ,ਵਿਕਾਸ ਸ਼ਰਮਾਂ,ਦਿਲਬਾਗ ਸਿੰਘ, ਸੁਰਜੀਤ ਸਿੰਘ,ਗੁਰਦੀਪ ਸਿੰਘ ਬੱਲ ਸਮੇਤ ਹੋਰ ਕਈ ਏਜੰਟ ਮੋਜੂਦ ਸਨ।