ਅੰਮ੍ਰਿਤਸਰ 19 ਜੂਨ (ਪਵਿੱਤਰ ਜੋਤ) : ਵਿਸ਼ਵ ਸਿਹਤ ਸੰਗਠਨ ਵਲੋ ਮਾਈਗਰੇਟਰੀ ਪਲਸ ਪੋਲੀਉ ਰਾਊਂਡ ਦੇ ਤਹਿਤ ਆਮ ਲੋਕਾ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਅਤੇ ਘਰ ਘਰ ਵਿਚ ਪਲਸ ਪੋਲੀਉ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ, ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋਂ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਉ ਵਿਖੇ ਤੋਂ ਇਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਹਿਿਸਆਂ ਲਈ ਰਵਾਨਾਂ ਕੀਤਾ ਅਤੇ ਨਾਲ ਹੀ ਇਕ ਛੋਟੇ ਬੱਚੇ ਨੂੰ ਪੋਲੀਉ ਬੂਂਦਾਂ ਪਿਲਾ ਕੇ ਇਸ ਮੁਹਿੰਮ ਦਾ ਸ਼ੁਭ ਆਰੰਭ ਕੀਤਾ।ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੌਰਾਣ ਮਿਤੀ 19,20 ਅਤੇ 21 ਜੂਨ 2022 ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਵਿਚ ਜਾ ਕੇ ਪੋਲੀਉ ਦੀਆਂ ਬੂੰਦਾਂ ਪਿਲਾਉਣਗੀਆਂ, ਇਸ ਲਈ ਉਹਨਾਂ ਆਮ ਜਨਤਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ 0 ਤੋਂ ਲੈ ਕੇ 5 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਜੀਵਨ ਰੂਪੀ ਪੋਲੀਉ ਬੰਦਾਂ ਜਰੂਰ ਪਿਲਾਈਆਂ ਜਾਣ। ਉਹਨਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ।ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਢੀ ਦੇਸ਼ਾ ਵਿੱਚ ਾਂਲਿਦ ਫੋਲੋਿ ੜਰੁਿਸ ਹੋਣ ਕਾਰਕੇ ਇਹ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਸਮੇ ਸਮੇ ਤੇ ਇਹ ਰਾਉਡ ਚਲਾਏ ਜਾ ਰਹੇ ਹਨ।ਉਨਾ ਨੇ ਕਿਹਾ ਪੋਲੀੳ ਵਰਗੀ ਲਾ-ਇਲਾਜ ਬਿਮਾਰੀ ਨਾਲ ਨਜਿਠਣ ਲਈ ਸਿਹਤ ਵਿਭਾਗ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ।ਜਿਲ੍ਹਾ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਰਾਊਡ ਜੋ ਕਿ ਮਿਤੀ 19,20 ਅਤੇ 21 ਜੂਨ 2022 ਨੂੰ ਚਲਾਇਆ ਜਾ ਰਿਹਾ ਹੈ, ਤਹਿਤ 1073913 ਅਬਾਦੀ ਦੇ 231468 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 114009 ਬੱਚਿਆ ਨੂੰ 699 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 132 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ,ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਕਰਨ ਮਹਿਰਾ ਡਾ ਇਸ਼ਿਤਾ, ਡਾ ਮੀਨਾਕਸ਼ੀ ਦਿਉਲ, ਡਾ ਕੁਲਦੀਪ ਕੌਰ, ਡਾ ਸੌਰਵ ਜੌਲੀ, ਡਾ ਜੈਸਮੀਨ ਕੌਰ, ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਫਾਰਮੇਸੀ ਅਫਸਰ ਸੰਜੀਵ ਆਨੰਦ, ਰਸ਼ਪਾਲ ਸਿੰਘ, ਅਵਤਾਰ ਸਿੰਘ ਅਤੇ ਸਮੂਹ ਸਟਾਫ ਸ਼ਾਮਲ ਹੋਏ ।