ਆਰਕੀਟੇਕਚਰ ਵਿਭਾਗ ਦੀਆਂ ਵਿਦਿਆਰਥਣਾਂ ਦੀ 100% ਪਲੈਸਮੇਟ

0
23

ਅੰਮ੍ਰਿਤਸਰ 23 ਮਈ (ਰਾਜਿੰਦਰ ਧਾਨਿਕ) :  ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਸ਼ਹਿਰ ਦੀਆਂ ਉੱਘੀਆਂ ਅਤੇ ਨਾਮਵਰ ਆਰਕੀਟੇਕਚਰ ਫਰਮਜ NAROTAM SINGH AND ASSOCIATES, SKY SCRAPER ARCHITECTS, MANGOTRA ASSOCIATES, KVP CONSULTANTS ਅਤੇ WALIA ENGRS. & ARCHITECTS ਨੇ ਆਰਕੀਟੇਕਚਰ ਵਿਭਾਗ ਦੁਆਰਾ ਅਯੋਜਤ ਕੀਤੀ ਗਈ ਪਲੈਸਮੇਟ ਡਰਾਈਵ ਦੌਰਾਨ ਵਿਦਿਆਰਥਣਾਂ ਨੂੰ ਬਤੌਰ ਐਸਿਸਟੈਂਟ ਆਰਕੀਟੇਕਟ ਨਿਯੁਕਤੀ ਪੱਤਰ ਵੰਡ ਕੇ 100% ਪਲੈਸਮੇਟ ਕੀਤੀ । ਇਸ ਦੌਰਾਨ SKY SCRAPER ARCHITECTS ਦੇ ਆਰਕੀਟੈਕਟ ਅਮਿਤ ਕੁਮਾਰ ਵਲੋਂ ਪਾਸ ਹੋਣ ਵਾਲੀਆਂ ਅਤੇ ਪੜ੍ਹ ਰਹੀਆਂ ਵਿਦਿਆਰਥਣਾਂ ਲਈ ਕੈਰੀਅਰ ਗਾਈਡYNਸ ਸਬੰਧੀ ਵਿਦਿਆਰਥਣਾਂ ਦਾ ਮਾਰਗ-ਦਰਸ਼ਨ ਕੀਤਾ ਗਿਆ । ਸ਼ਹਿਰ ਦੇ ਉੱਘੇ ਆਰਕੀਟੇਕਟ ਨਰੋਤਮ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਆਰਕੀਟੇਕਚਰ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਗਿਆ ।
ਇਸ ਨਿਯੁਕਤੀ ਪੱਤਰ ਵੰਡ ਸਮਾਗਮ ਦੀ ਰਹਿnuਮਾਈ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਪਰਮਬੀਰ ਸਿੰਘ ਮੱਤੇਵਾਲ ਜੀ ਦੁਆਰਾ ਕੀਤੀ ਗਈ, ਜਿਸ ਵਿੱਚ ਬੋਲਦਿਆਂ ਉਹਨਾਂ ਨੇ ਵੱਖ ਵੱਖ ਕੰਪਨੀਆਂ ਵੱਲੋਂ ਆਏ ਨੁਮਾਇਦਿਆਂ ਦਾ ਧੰਨਵਾਦ ਕੀਤਾ ਅਤੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ।
ਇਸ ਡਰਾਈਵ ਦਾ ਅਯੋਜਨ ਆਰਕੀਟੇਕਚਰ ਵਿਭਾਗ ਦੇ ਮੁਖੀ ਸ੍ਰੀ ਯਸ਼ ਪਠਾਣੀਆਂ ਅਤੇ ਸ੍ਰੀਮਤੀ ਪੂਨਮ ਮਾਨ ਸੀਨੀਅਰ ਲੈਕਚਰਾਰ ਵਲੋ ਕੀਤਾ ਗਿਆ । ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਸ੍ਰੀ ਨਰੇਸ਼ ਕੁਮਾਰ ਮੁਖੀ ਵਿਭਾਗ, ਸ੍ਰੀ ਰਾਜ ਕੁਮਾਰ, ਸ੍ਰੀ ਸੁਖਦੇਵ ਸਿੰਘ, ਸ੍ਰੀ ਰਾਮ ਸਰੂਪ, ਸ੍ਰੀ ਰਵੀ ਕੁਮਾਰ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਬਲਜਿੰਦਰ ਸਿੰਘ, ਸ੍ਰੀਮਤੀ ਮੀਨਾ ਸ਼ਰਮਾ, ਸ੍ਰੀਮਤੀ ਅੰਜੂ ਭਾਟੀਆਂ, ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸਾਰੇ ਮੁਖੀ ਵਿਭਾਗ ਹਾਜਿਰ ਸਨ ।

NO COMMENTS

LEAVE A REPLY