ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਡ ਅਧੀਨ ਅੰਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਟ ਲਿਮਿਟਡ ਕੰਪਨੀ ਲਈ, ਢੁੱਕਵਾ “ਲੋਗੋ ਡਿਜਾਇਨ” ਵਾਸਤੇ ਨਗਦ ਇਨਾਮ ਦੀ ਘੋਸ਼ਨਾ, ਐਂਟਰੀ ਦੀ ਆਖਰੀ ਮਿਤੀ 31-05-2023

0
13

 

ਅੰਮ੍ਰਿਤਸਰ 20 ਮਈ (ਪਵਿੱਤਰ ਜੋਤ) :- ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਡ ਅਤੇ ਵਿਸ਼ਵ ਬੈਂਕ ਦੇ ਫੰਡਾਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਨਹਿਰੀ ਪਾਣੀ ਟਰੀਟਮੈਟ ਪਲਾਟ ਰਾਂਹੀ ਟਰੀਟ ਕਰਕੇ ਮੁਹਈਆਂ ਕਰਵਾਉਣ ਲਈ ਅਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਟ ਲਿਮਿਟਡ ਕੰਪਨੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ “ਲੋਗੋ ਡਿਜਾਇਨ” ਲਈ ਪਬਲਿਕ ਨੋਟਿਸ ਦਿਤੇ ਗਏ ਹਨ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ, ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀ ਦੇ ਸਹਾਮਣੇ ਇਸ ਸੰਬੰਧੀ ਫਲੈਕਸਾਂ ਲਗਾਈਆ ਗਈਆ ਹਨ ।

ਕੰਪਨੀ ਦੇ ਐਮ.ਡੀ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਕਿਹਾ ਕਿ “ਲੋਗੋ ਡਿਜਾਇਨ” ਦੇ ਇਸ ਮੁਕਾਬਲੇ ਵਿਚ ਸ਼ਹਿਰ ਦਾ ਕੋਈ ਵੀ ਵਿਅਕਤੀ, ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਇਸ ਸੰਬੰਧੀ ਐਂਟਰੀ ਨਗਰ ਨਿਗਮ ਅੰਮ੍ਰਿਤਸਰ ਦੀ ਸਰਕਾਰੀ ਵੈਬਸਾਇਟ ਤੇ ਅਪਲੋਡ ਕੀਤੀ ਜਾ ਸਕਦੀ ਹੈ । ਜਿਸ ਸਬੰਧੀ ਸਬੰਧਤ ਪ੍ਰਤੀਯੋਗੀ ਆਪਣੇ ਡਿਜ਼ਾਇਨ ਨਗਰ ਨਿਗਮ, ਅੰਮ੍ਰਿਤਸਰ ਦੀ ਅਧਿਕਾਰਤ ਈ-ਮੇਲ cmcasr@punjab.gov.in, ਤੇ ਅਤੇ ਦਫ਼ਤਰ ਇੰਚਾਰਜ ਵਾਟਰ ਸਪਲਾਈ ਵਿਭਾਗ, ਨਗਰ ਨਿਗਮ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਚ ਮਿਤੀ 31-05-2023 ਤੱਕ ਭੇਜ ਸਕਦੇ ਹਨ। ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਪਹਿਲੇ ਤਿੰਨ ਜੇਤੂਆਂ ਨੂੰ ਲੜੀਵਾਰ ਰੁਪਏ 20,000/- 10,000/- ਅਤੇ 5,000 ਦੇ ਨਗਦ ਇਨਾਮ ਦਿਤੇ ਜਾਣਗੇ ਅਤੇ ਇਸ ਤੋਂ ਇਲਾਵਾ 25 ਪ੍ਰਤੀਯੋਗੀਆਂ ਨੂੰ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਪ੍ਰੰਸਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਉਹਨਾਂ ਅਪੀਲ ਕੀਤੀ ਕਿ ਤਮਾਮ ਸ਼ਹਿਰ ਨਿਵਾਸੀਆਂ ਇਸ ਪ੍ਰਤੀਯੋਗਤਾ ਵਿਚ ਵੱਧ-ਚੜਕੇ ਹਿੱਸਾ ਲੈਣ।

NO COMMENTS

LEAVE A REPLY