ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦਾ ਵਫ਼ਦ ਸਿਵਲ ਸਰਜਨ ਨੂੰ ਮਿਲਿਆ

0
28

ਅੰਮ੍ਰਿਤਸਰ 19 ਮਈ (ਪਵਿੱਤਰ ਜੋਤ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਵਫਦ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਸਿਵਲ ਸਰਜਨ ਅੰਮ੍ਰਿਤਸਰ ਨੂੰ ਮਿਲਿਆ ਤੇ ਕੁਝ ਚਲੰਤ ਮਾਮਲਿਆਂ ਤੇ ਚਰਚਾ ਕਰਨ ਤੋਂ ਇਲਾਵਾ ਸਰਕਾਰ ਵੱਲੋਂ ਨਵੇਂ ਓਟ ਕੇਂਦਰਾਂ ਵਿੱਚ ਫਾਰਮੇਸੀ ਅਫਸਰਾਂ ਦੀ ਡਿਊਟੀ ਅਤੇ ਭਰਤੀ ਸਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਜਥੇਬੰਦੀ ਨੇ ਮੰਗ ਕੀਤੀ ਕਿ ਪਹਿਲਾਂ ਚੱਲ ਰਹੇ ਤੇ ਨਵੇਂ ਖੁੱਲ੍ਹ ਰਹੇ ਓਟ ਕੇਂਦਰਾਂ ਵਿੱਚ ਫਾਰਮੇਸੀ ਅਤੇ ਮੈਡੀਸਿਨ ਦੇ ਕੰਮ ਨੂੰ ਕਰਨ ਲਈ ਅਧਿਕਾਰਤ ਫਾਰਮਾਸਿਸਟਾਂ ਜਾਂ ਫਾਰਮੇਸੀ ਅਫਸਰਾਂ ਨੂੰ ਨਵੀਆਂ ਪੋਸਟਾਂ ਪੈਦਾ ਕਰਕੇ ਸ਼ਾਮਲ ਕੀਤਾ ਜਾਵੇ ਨਾ ਕਿ ਪਹਿਲਾਂ ਹੀ ਆਪਣੇ ਆਪਣੇ ਸੈਂਟਰਾਂ ਵਿੱਚ ਕੰਮ ਦੇ ਬੋਝ ਥੱਲੇ ਦੱਬੇ ਫਾਰਮੇਸੀ ਅਫਸਰਾਂ ਨੂੰ ਉਲਝਾਇਆ ਜਾਵੇ, ਜਥੇਬੰਦੀ ਨੇ ਮੰਗ ਕੀਤੀ ਕਿ ਸਰਕਾਰ ਨਵੇਂ ਓਟ ਕੇਂਦਰਾਂ ਵਿੱਚ ਫਾਰਮੇਸੀ ਅਫਸਰਾਂ ਦੀ ਵੀ ਭਰਤੀ ਕਰੇ। ਸਿਵਲ ਸਰਜਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੁਰਜ਼ੋਰ ਸਿਫ਼ਾਰਸ਼ ਕਰਨਗੇ ਤਾਂ ਕਿ ਵਿਭਾਗ ਦਾ ਕੰਮ ਵਧੀਆ ਢੰਗ ਨਾਲ ਚੱਲ ਸਕੇ ਅਤੇ ਫਾਰਮੇਸੀ ਐਕਟ ਦੀ ਉਲੰਘਣਾ ਵੀ ਨਾ ਹੋਵੇ, ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਤ ਸਿੰਘ ਭੱਟੀ, ਨਿਰਮਲ ਸਿੰਘ ਮਜੀਠਾ,ਜਨਰਲ ਸਕੱਤਰ ਪਲਵਿੰਦਰ ਸਿੰਘ ਧੰਮੂ ਜਸਮੇਲ ਸਿੰਘ ਵੱਲਾ, ਗੁਰਸ਼ਰਨ ਸਿੰਘ ਬੱਬਰ, ਗੁਰਦਿਆਲ ਸਿੰਘ, ਵਰਿੰਦਰ ਸਿੰਘ, ਵੀ ਸ਼ਾਮਲ ਸਨ।

NO COMMENTS

LEAVE A REPLY