ਵਿਸ਼ਵ ਥੈਲਾਸੀਮੀਆਂ ਹਫਤੇ ਨੂੰ ਸਮਰਪਿਤ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

0
48

ਅੰਮ੍ਰਿਤਸਰ 13 ਮਈ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ ਕਾਂਨਫ੍ਰੈਂਸ ਹਾਲ ਸਿਵਲ ਹਸਪਤਾਲ ਅਮ੍ਰਿਤਸਰ ਵਿਖੇ ਵਿਸ਼ਵ ਥੈਲਾਸੀਮੀਆਂ ਹਫਤੇ ਨੂੰ ਸਮਰਪਿਤ ਜਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਜਿਲੇ ਭਰ ਦੇ ਸਮੂਹ ਨੋਡਲ ਅਫਸਰਾਂ, ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਸ਼ਿਰਕਤ ਕੀਤੀ।ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਥੈਲਾਸੀਮੀਆਂ ਇਕ ਖੂਨ ਦੀ ਬੀਮਾਰੀ ਹੈ, ਜੋ ਕਿ ਬੱਚਿਆਂ ਵਿਚ ਪਾਈ ਜਾਂਦੀ ਹੈ, ਇਸ ਬੀਮਾਰੀ ਦੌਰਾਣ ਮਰੀਜ ਦੇ ਖੁਨ ਦੇ ਲਾਲ ਰਕਤਾਣੂ (ਆਰ,ਬੀ.ਸੀ.) ਟੁਟਣੇਂ ਸ਼ਿਰੂ ਹੋ ਜਾਂਦੇ ਹਨ, ਜਿਸ ਕਰਕੇ ਮਰੀਜ ਨੂੰ ਵਾਰ-ਵਾਰ ਖੁਨ ਚੜਾਉਣਾਂ ਪੈਂਦਾ ਹੈ।ਸਿਹਤ ਵਿਭਾਗ ਵਲੋਂ ਹਰ ਸਾਲ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇਕ ਹਫਤਾ ਮਿਤੀ 8 ਮਈ ਤੋਂ ਮਿਤੀ 14 ਮਈ ਤੱਕ, ਵਿਸ਼ਵ ਥੈਲਾਸੀਮੀਆਂ ਹਫਤੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਜੱਲਦ ਹੀ ਇਹਨਾਂ ਮਰੀਜਾਂ ਦੀ ਭਾਲ ਅਤੇ ਇਲਾਜ ਸੰਭਵ ਹੋ ਸਕੇ।ਇਸ ਬੀਮਾਰੀ ਦੇ ਲੱਛਣ, ਬੱਚੇ ਦੇ ਸ਼ਰੀਰਕ ਵਿਕਾਸ ਵਿਚ ਦੇਰੀ, ਜਿਆਦਾ ਕਮਜੋਰੀ ਤੇ ਥਕਾਵਟ,ਚਿਹਰੇ ਦੀ ਬਣਾਵਟ ਵਿਚ ਬਦਲਾਅ, ਗਾੜਾ੍ਹ ਪਿਸ਼ਾਬ ਆਉਣਾਂ, ਚਮੜੀ ਦਾ ਪੀਲਾ ਹੋਣਾਂ, ਜਿਗਰ ਤੇ ਤਿੱਲੀ ਦਾ ਵਧਣਾਂ ਆਦਿ ਹਨ।ਇਸਦਾ ਇਲਾਜ ਪੰਜਾਬ ਸਰਕਾਰ ਵਲੌਂ ਸਰਕਾਰੀ ਮੈਡੀਕਲ ਕਾਲਿਜਾਂ ਵਿਚ ਮੁਫਤ ਕੀਤਾ ਜਾਂਦਾ ਹੈ ਅਤੇ ਸਿਵਲ ਹਸਤਾਲ ਅੰਮ੍ਰਿਤਸਰ ਵਿਖੇ ਵੀ ਇੱਕ ਸਪੈਸ਼ਲ ਥੈਲਾਸੀਮੀਆਂ ਵਾਰਡ ਬਣਾਈ ਗਈ ਹੈ।ਇਸ ਅਵਸਰ ਤੇ ਡਾ ਵਿਜੈ ਸੋਨੀ, ਡਾ ਹਰਕੀਰਤ ਕੌਰ, ਡਾ ਹਰਕਰਨ ਜੋਤ ਕੌਰ ਅਤੇ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਪੀਪੀਟੀ ਰਾਹੀਂ ਥੈਲਾਸੀਮੀਆਂ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪੂਰੇ ਹਫਤੇ ਭਰ ਵਿਚ ਹੋਈਆਂ ਜਾਗੂਕਤਾ ਗਤੀਵਿਧੀਆ ਬਾਰੇ ਵਿਸਥਾਰ ਪੂਵਰਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਹਫਤੇ ਦੌਰਾਣ 2 ਬੱਲਡ ਡੋਨੇਸ਼ਨ ਕੈਂਪ, ਇੱਕ ਜਾਗਰੂਕਤਾ ਰੈਲੀ, ਓਪੀਡੀ ਵਿੱਚ ਹੈਲਥ ਟਾਕ, ਪੋਸਟਰ ਮੁਕਾਬਲੇ, ਅਤੇ ਵਰਕਸ਼ਾਪਾਂ ਰਾਹੀਂ ਜਿਲੇ੍ਹ ਭਰ ਵਿਚ ਆਈਈਸੀ ਗਤੀਵਿਧੀਆਂ ਕੀਤੀਆਂ ਗਈਆਂ ਹਨ।ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ, ਡਾ ਚੰਦਰ ਮੋਹਨ, ਡਾ ਕਰਨ ਮਹਿਰਾ, ਡਾ ਵਿਜੈ ਗੋਤਵਾਲ, ਮਾਸ ਮੀਡੀਆ ਅਫਸਰ ਰਾਜ ਕੌਰ, ਸਮੂਹ ਮੈਡੀਕਲ ਅਫਸਰ ਅਤੇ ਪੈਰਾਮੈਡੀਕਲ ਸਟਾਫ ਹਾਜਰ ਸੀ।

NO COMMENTS

LEAVE A REPLY