ਦਿਸ਼ੀਕਾ ਸੂਰੀ ਨੇ ਅੰਡਰ -13 ਵਿੱਚ ਗੋਲਡ ਮੈਡਲ ਜਿੱਤ ਸਕੂਲ ਦਾ ਨਾਮ ਕੀਤਾ ਰੌਸ਼ਨ

0
22

ਅੰਮ੍ਰਿਤਸਰ 16 ਅਪ੍ਰੈਲ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਚੇਅਰਮੈਨ ਡਾ ਏ ਐਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਦੀ ਦਿਸ਼ੀਕਾ ਸੂਰੀ ਨੇ ਸਨਰਾਈਜ਼ਰਜ਼ ਪੰਜਾਬ ਸਟੇਟ ਓਪਨ ਟੂਰਨਾਮੈਂਟ ਵੱਲੋਂ ਕਰਵਾਏ ਗਏ ਡਬਲਜ਼ ਅਤੇ ਸਿੰਗਲਜ਼ ਅੰਡਰ -13 ਵਿੱਚ ਗੋਲਡ ਮੈਡਲ ਅਤੇ ਟਰਾਫੀ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ 7 ਅਪ੍ਰੈਲ ਤੋਂ 10 ਅਪ੍ਰੈਲ 2022 ਤੱਕ ਜਲੰਧਰ ਵਿਖੇ ਹੋਏ ਟੂਰਨਾਮੈਂਟ ਵਿਚ ਅੰਡਰ -15 ਰਨਰ ਅੱਪ (ਡਬਲਜ਼) ਦਾ ਖਿਤਾਬ ਵੀ ਜਿੱਤਿਆ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਉਨਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਬੱਚੀ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY