ਰਾਮ ਸਿੰਘ ਘਾਲਾ ਮਾਲਾ ਜੀ ਦਾ 116 ਵਾਂ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ

0
16

ਅੰਮ੍ਰਿਤਸਰ 27 ਮਾਰਚ ( ਪਵਿੱਤਰ ਜੋਤ ) ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਯਾਦਗਾਰ ਕਮੇਟੀ ਵੱਲੋਂ ਰਾਮ ਸਿੰਘ ਘਾਲਾ ਮਾਲਾ ਜੀ ਦਾ 116 ਵਾਂ ਜਨਮ ਦਿਨ ਉਨ੍ਹਾ ਦੇ ਯਾਦਗਾਰੀ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕਰਕੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ  ਕਰਮਜੀਤ ਸਿੰਘ ਕੇ ਪੀ ਨੇ ਕੀਤੀ। ਸਮਾਗਮ ਵਿੱਚ ਸਮਾਜਿਕ,  ਧਾਰਮਿਕ,ਰਾਜਨੀਤਕ ਅਤੇ ਮੁਲਾਜ਼ਮ ਆਗੂ ਮੰਗਲ ਸਿੰਘ ਟਾਂਡਾ,ਮਮਤਾ ਦੱਤਾ ਕੌਂਸਲਰ,  ਜਗਤਾਰ ਸਿੰਘ, ਅਸ਼ਵਨੀ ਅਵਸਥੀ, ਗੁਰਨਾਮ ਸਿੰਘ ਪ੍ਰੇਮੀ, ਰਾਮਪਾਲ ਸਿੰਘ, ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਘਾਲਾ ਮਾਲਾ ਜੀ ਨੂੰ ਇਕ ਕਿਰਤੀ ਇਮਾਨਦਾਰ ਦੇਸ਼ ਭਗਤ ਦੱਸਦਿਆਂ ਕਿਹਾ ਇਨ੍ਹਾਂ ਆਜਾਦੀ ਦੇ ਹਰ ਅੰਦੋਲਨ ਵਿੱਚ ਹਿੱਸਾ ਪਾਇਆ। ਇਨ੍ਹਾਂ ਆਪਣੇ ਪ੍ਰੀਵਾਰ ਦੇ ਪਾਲਣ ਪੋਸ਼ਣ ਦੀ ਪ੍ਰਵਾਹ ਨਹੀਂ ਕੀਤੀ। ਆਜਾਦੀ ਤੋਂ ਬਾਅਦ ਦੇਸ਼ ਉਸਾਰੀ ਲਈ ਕੰਮ ਕੀਤੇ। ਇਸ ਸਾਲ ਦਾ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਯਾਦਗਾਰੀ ਅਵਾਰਡ 2022 ਮੁਲਾਜ਼ਮ ਆਗੂ ਪੰਜਾਬ ਮੰਗਲ ਸਿੰਘ ਟਾਂਡਾ ਨੂੰ ਦਿੱਤਾ ਗਿਆ।
ਇਸ ਤੋਂ ਇਲਾਵਾ ਨਰਿੰਦਰਜੀਤ ਸਿੰਘ ਚੇਅਰਮੈਨ, ਸੁੱਚਾ ਸਿੰਘ, ਅਮਰਜੀਤ ਸਿੰਘ, ਜਤਿੰਦਰਪਾਲ ਸਿੰਘ, ਨਿਰਮਲ ਸਿੰਘ, ਸੰਤੋਖ ਸਿੰਘ, ਨਰਿੰਦਰ ਸਿੰਘ, ਪ੍ਰੇਮ ਕੁਮਾਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਵਿਨੋਦ ਮਰਵਾਹਾ, ਸਤਨਾਮ ਸਿੰਘ, ਮਨੋਹਰ ਸਿੰਘ ਸੈਣੀ, ਗੁਰਚਰਨ ਸਿੰਘ, ਮੋਹਿਤ ਮਹਾਜਨ, ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

NO COMMENTS

LEAVE A REPLY