ਅੰਮ੍ਰਿਤਸਰ,24 ਮਾਰਚ (ਪਵਿੱਤਰ ਜੋਤ)- ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਪ੍ਰਾਪਰਟੀ ਟੈਕਸ ਦਾ ਟਾਰਗੇਟ ਪੂਰਾ ਕਰਨ ਲਈ ਅਧਿਕਾਰੀਆਂ ਵੱਲੋਂ ਭੱਜ ਦੌੜ ਕੇ ਕੀਤੀ ਹੋਈ ਹੈ। ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਦੇ ਆਦੇਸ਼ਾਂ ਦੇ ਚੱਲਦਿਆਂ ਵਿਭਾਗ ਦੇ ਅਧਿਕਾਰੀ ਸੈਕਟਰੀ ਸੁਸ਼ਾਂਤ ਭਾਟੀਆ ਦੀ ਦੇਖ-ਰੇਖ ਵਿੱਚ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਲੋਕਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਛੇਹਰਟਾ ਇਲਾਕੇ ਦੇ ਵਿੱਚ 5 ਸ਼ਰਾਬ ਦੇ ਠੇਕੇ ਅਤੇ 3 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਿਮਲਾ ਮਾਰਕੀਟ ਵਿੱਚ ਵੀ 3 ਡਿਫਾਲਟਰ ਦੁਕਾਨਾਂ ਤੇ ਵੀ ਕਾਰਵਾਈ ਕਰਦਿਆਂ ਸੀਲ ਕਰ ਦਿੱਤਾ ਗਿਆ ਹੈ। ਸੁਸ਼ਾਤ ਭਾਟੀਆ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਹਰ ਕਿਸੇ ਦਾ ਫਰਜ਼ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਖੁਦ ਰੁਚੀ ਲੈ ਕੇ ਟੈਕਸ ਜਮ੍ਹਾ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਇੰਸਪੈਕਟਰ ਰਵਿੰਦਰ,ਸਤਿੰਦਰ ਸਿੰਘ, ਤੇਜਵੀਰ,ਚਰਨਜੀਤ,ਮਹਾਂਵੀਰ, ਪਵਨ ਕੁਮਾਰ ਤੋਂ ਇਲਾਵਾ ਕਈ ਨਿਗਮ ਅਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ