ਆਯੂਸ਼ਮਾਨ ਕਾਰਡ ਆਨਲਾਈਨ ਨਾ ਹੋਣ ਕਰਕੇ ਨਹੀਂ ਹੋਇਆ ਮਰੀਜ਼ ਦੇ ਦਿਲ ਦਾ ਆਪਰੇਸ਼ਨ
_____
ਅੰਮ੍ਰਿਤਸਰ,11 ਮਾਰਚ (ਪਵਿੱਤਰ ਜੋਤ)- ਚੋਣਾਂ ਤੋਂ ਪਹਿਲਾਂ ਵੋਟਾਂ ਦੇ ਲਾਲਚ ਨੂੰ ਲੈ ਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਹਰ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ। ਕਾਂਗਰਸ ਦੀ ਚੰਨੀ ਸਰਕਾਰ ਦਾ ਤਖ਼ਤਾ ਪਲਟ ਬੇਸ਼ੱਕ ਹੋ ਗਿਆ,ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਪਰ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਪਿਛਲੀਆਂ ਪੰਜਾਬ ਵਿਚ ਬਣੀਆਂ ਸਰਕਾਰਾਂ ਦੇ ਨੇਤਾਵਾਂ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਮਰੀਜਾਂ ਦੀਆਂ ਸਹੂਲਤਾਂ ਨੂੰ ਲੈ ਕੇ ਕੋਈ ਖ਼ਾਸ ਉਪਰਾਲੇ ਨਹੀਂ ਕੀਤੇ ਗਏ। ਮਾੜੀ ਕਾਰਗੁਜਾਰੀ ਦੇ ਚੱਲਦਿਆਂ ਕਈ ਮਰੀਜ਼ ਰੱਬ ਨੂੰ ਪਿਆਰੇ ਵੀ ਹੋ ਗਏ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਦੇਖਦੇ ਹਾਂ ਕਿ ਇਹ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਕੋਈ ਧਿਆਨ ਦਿੰਦੀ ਹੈ ਜਾਂ ਹਾਲਾਤ ਉਂਝ ਦੇ ਉਂਝ ਹੀ ਬਣੇ ਰਹਿਣਗੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਦਿਲ ਦੀ ਬਿਮਾਰੀ ਨਾਲ ਪੀੜਤ ਮਰੀਜ਼ ਦਾ ਇਲਾਜ ਨਹੀਂ ਹੋ ਸਕਿਆ। ਜਿਸ ਨੂੰ ਲੈ ਕੇ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ। ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਪਹੁੰਚੇ ਇੱਕ ਮਰੀਜ਼ ਦਿਲ ਦਾ ਸਟੰਟ ਪਾਇਆ ਜਾਣਾ ਸੀ। ਡਾਕਟਰਾਂ ਵੱਲੋਂ ਆਯੂਸ਼ਮਾਨ ਕਾਰਡ ਨੂੰ ਆਨਲਾਈਨ ਕਰਨ ਲਈ ਕਿਹਾ ਗਿਆ। ਮਰੀਜ਼ ਦੇ ਰਿਸ਼ਤੇਦਾਰ ਆਯੂਸ਼ਮਾਨ ਕਾਰਡ ਨੂੰ ਆਨਲਾਈਨ ਕਰਨ ਲਈ ਜਿਸ ਤਰਾਂ ਹੀ ਇਨਕੁਆਰੀ ਕਾਊਂਟਰ ਤੇ ਪਹੁੰਚੇ। ਤਾਂ ਉਥੇ ਹਾਜ਼ਰ ਕੁਆਰਡੀਨੇਟਰ ਗਗਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਬੰਦ ਹੋਣ ਕਰਕੇ ਕਾਰਡ ਆਉਣ ਲਈ ਨਹੀਂ ਹੋ ਸਕਦਾ। ਜਿਸ ਤੇ ਚਲਦਿਆਂ ਮਰੀਜ ਦੇ ਦਿਲ ਦਾ ਆਪ੍ਰੇਸ਼ਨ ਨਹੀਂ ਹੋ ਸਕਿਆ। ਜਿਸ ਨੂੰ ਲੈ ਕੇ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਮੈਡੀਕਲ ਸੁਪਰੀਡੈਂਟ ਪ੍ਰਿੰਸੀਪਲ ਨੂੰ ਸ਼ਿਕਾਇਤ ਵੀ ਕੀਤੀ ਗਈ। ਪਰ ਕੋਈ ਵੀ ਹੱਲ ਨਾ ਨਿਕਲਣ ਉਪਰੰਤ ਗੁੱਸੇ ਵਿੱਚ ਆਏ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਜੰਮ ਕੇ ਕੋਸਿਆ ਗਿਆ।
ਕਰਮਚਾਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਕਾਹਲੋਂ ਆਨਲਾਈਨ ਕਰਨ ਲਈ ਹੋਟਲ ਵਿੱਚ ਫਾਇਲ ਅੱਪਲੋਡ ਕੀਤੀ ਜਾਂਦੀ ਹੈ। ਪਰ ਕੋਈ ਖਰਾਬੀ ਪਈ ਹੋਣ ਕਰਕੇ ਨੈੱਟ ਨਹੀਂ ਚੱਲ ਰਿਹਾ ਹੈ। ਜਿਸ ਕਰਕੇ ਮਰੀਜ਼ ਦਾ ਆਯੂਸ਼ਮਾਨ ਕਾਰਡ ਆਨਲਾਈਨ ਨਹੀਂ ਹੋ ਸਕਿਆ। ਨੈੱਟ ਨੂੰ ਫੋਨ ਨਾਲ ਕੁਨੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ,ਪਰ ਨੈੱਟ ਕੰਨੈਕਟ ਨਹੀਂ ਹੋ ਸਕਿਆ।