ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ AIIMS ਅਤੇ IIT ਵਿੱਚ ਛਾਏ

0
30

ਅੰਮ੍ਰਿਤਸਰ 12 ਫਰਵਰੀ (ਪਵਿੱਤਰ ਜੋਤ) : ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੀਆਂ ਰਵਾਇਤਾ ਨੂੰ ਕਾਇਮ ਰੱਖਦਿਆਂ ਇਸ ਸਾਲ ਵੀ AIIMS ਅਤੇ IIT ਵਿੱਚ ਦਾਖਿਲਾ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਪਿਛਲੇ ਪੰਜ ਸਾਲਾਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਇਸ ਵਾਰ ਵੀ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਸੱਪਲ ਅੰਮ੍ਰਿਤਸਰ ਵਿੱਚ AIIMS ਟਾਪਰ ਬਣੇ। ਜਸ਼ਨਦੀਪ ਨੇ CBSE ਦੇ ਇਮਿਤਿਹਾਨ ਵਿੱਚ 94H8% ਅੰਕ ਹਾਸਿਲ ਕੀਤੇ ਜਦਕਿ NEET ਦੀ ਪ੍ਰਖਿਆ ਵਿੱਚ AIR 665 ਹਾਸਿਲ ਕੀਤੇ। ਜਸ਼ਨਦੀਪ ਸਿੰਘ ਸੱਪਲ ਨੂੰ AIIMS ਬਠਿੰਡਾ ਵਿੱਚ ਦਾਖਿਲਾ ਮਿਲ ਚੁੱਕਾ ਹੈ। ਇਸ ਖੁਸ਼ੀ ਦੇ ਮੌਕੇ ਤੇ ਜਸ਼ਨਦੀਪ ਸਿੰਘ ਸੱਪਲ ਦੇ ਮਾਪਿਆਂ ਨੇ ਸਮੂਹ ਸਕੂਲ ਸਟਾਫ਼ ਦਾ ਧੰਨਵਾਦ ਕੀਤਾ ਅਤੇ ਆਪਣੇ ਬੇਟੇ ਦੀ ਇਸ ਉਪਲਬਧੀ ਤੇ ਖੁਸ਼ੀ ਜ਼ਾਹਿਰ ਕੀਤੀ। ਇਸਤੋਂ ਪਹਿਲਾਂ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਧੰਨਰਾਜ ਸਿੰਘ (2018—19) ਹਰਸਿਮਰਨ ਸਿੰਘ (2017 —18) ਨਿਸ਼ਾਨਬੀਰ ਸਿੰਘ (2016— 17) ਅਤੇ ਅਨਮੋਲ ਵਾਰਿਸ (2015—16) AIIMS ਵਿੱਚ ਦਾਖਿਲਾ ਲੈ ਕੇ ਸਫ਼ਲ ਡਾਕਟਰ ਬਣ ਰਹੇ ਹਨ।
ਦੂਸਰੇ ਪਾਸੇ ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਕਰਿਤੀ ਅਰੋੜਾ ਨੇ IIT ਕਾਨਪੁਰ ਵਿੱਚ B.Tech (ਕੰਪਿਊਟਰ ਸਾਇੰਸ) ਵਿੱਚ ਦਾਖਿਲਾ ਲੈ ਕੇ ਨਾਨ ਮੈਡੀਕਲ ਦੇ ਖੇਤਰ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ। ਕਰਿਤੀ ਅਰੋੜਾ ਨੇ JEE Mains ਵਿੱਚ 99.68% ਅਤੇ JEE Advance 2021 ਵਿੱਚ 2197 ਰੈਂਕ ਹਾਸਿਲ ਕੀਤੇ। ਕਰਿਤੀ ਨੇ + 2 CBSE ਵਿੱਚ 96.8% ਅੰਕ ਹਾਸਿਲ ਕੀਤੇ। ਕਰਿਤੀ ਅਰੋੜਾ ਦੇ ਮਾਪਿਆਂ ਨੇ ਸਕੂਲ ਵੱਲੋਂ ਕਰਿਤੀ ਅਰੋੜਾ ਨੂੰ ਦਿੱਤੇ ਗਏ ਮਾਰਗਦਰਸ਼ਨ ਲਈ ਸਕੂਲ ਦਾ ਧੰਨਵਾਦ ਕੀਤਾ।
ਇਸਤੋਂ ਇਲਾਵਾ ਅਨਮੋਲ ਸਿੰਘ ਸੰਧੂ ਨੇ GMCH ਚੰਡੀਗੜ ਵਿੱਚ MBBS ਵਿੱਚ ਸੀਟ ਪ੍ਰਾਪਤ ਕੀਤੀ ਅਤੇ CBSE +2 ਵਿੱਚ 96% ਅੰਕ ਹਾਸਿਲ ਕੀਤੇ। ਰੇਹਨ ਕੌਰ ਨੇ GMC ਅੰਮ੍ਰਿਤਸਰ ਵਿੱਚ ਅਤੇ ਅਕਸ਼ਤ ਅਰੋੜਾ ਨੇ  ਵੀ GMC ਅੰਮ੍ਰਿਤਸਰ ਵਿੱਚ MBBS ਵਿੱਚ ਸੀਟ ਹਾਸਿਲ ਕਰਕੇ ਸਿਡਾਨਾ ਇੰਟਰਨੈਸ਼ਨਲ ਸਕੂਲ ਦਾ ਨਾਮ ਰੋਸ਼ਨ ਕੀਤਾ। ਆਰੁਸ਼ੀ ਨੇ PGI Chandigarh ਵਿੱਚ B.Sc Nursing ਵਿੱਚ ਦਾਖਿਲਾ ਮਿਲਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਮੈਨੇਜਰ ਡਾ. ਜੀਵਨ ਜੋਤੀ ਸਿਡਾਨਾ, ਐਡਮਿਨਿਸਟਰੇਟਰ ਸ੍ਰੀ ਪੀ.ਐਸ. ਗਿੱਲ, ਪ੍ਰਿੰਸੀਪਲ .ਸ੍ਰੀਮਤੀ ਜਸਵਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀਆਂ ਇਹਨਾਂ ਉਪਲਬਧੀਆਂ ਤੇ ਖੁਸ਼ੀ ਹਾਜ਼ਿਰ ਕੀਤੀ ਅਤੇ ਸਕੂਲ ਦੇ ਮੌਜੂਦਾ ਵਿਦਿਆਰਥੀਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਆ।

NO COMMENTS

LEAVE A REPLY