ਅੰਮ੍ਰਿਤਸਰ 2 ਦਸੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਐਥਲੀਟ ਵਿਦਿਆਰਥੀਆਂ ਨੇ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੈਸ ਪਿੰਟੋ ਦੀ ਅਗਵਾਈ ਹੇਠ ਰਾਯਨ ਚੰਡੀਗੜ੍ਹ ਵਿਖੇ ਕਰਵਾਈ ਗਈ ਰਾਯਨ ਮਿਨੀਥੋਨ ਦੌੜ ਵਿੱਚ ਭਾਗ ਲਿਆ। ਇਹ ਮੁਕਾਬਲਾ 26 ਨਵੰਬਰ ਨੂੰ ਕਰਵਾਇਆ ਗਿਆ ਜਿਸ ਵਿੱਚ ਸਾਡੇ ਸਕੂਲ ਦੇ 31 ਲੜਕੇ ਅਤੇ 8 ਲੜਕੀਆਂ ਨੇ ਭਾਗ ਲਿਆ। ਇਹ 4 ਕਿਲੋਮੀਟਰ ਲੰਬੀ ਦੌੜ ਸੀ। ਪ੍ਰਭਲੀਨ ਕੌਰ (ਬਾਰ੍ਹਵੀਂ ਈ) ਨੇ ਪੰਜਵਾਂ ਸਥਾਨ, ਨਿਤਿਨ ਠਾਕੁਰ ( ਨੈਵੀਂ ਸੀ) ਨੇ ਦੂਜਾ ਸਥਾਨ, ਅਗਮਪ੍ਰੀਤ ਕੋਰ (ਪੰਜਵੀਂ ਡੀ) ਨੇ ਚੌਥਾ ਸਥਾਨ, ਸਰਜਦੀਪ ਸਿੰਘ (ਪੰਜਵੀਂ ਡੀ) ਨੇ ਛੇਵਾਂ ਸਥਾਨ, ਸਰਤਾਜ (ਸੱਤਵੀਂ ਡੀ) ਨੇ ਤੀਜਾ ਸਥਾਨ , ਉਦੈਜੋਤ ( ਨੋਵੀਂ ਸੀ) ਨੇ ਛੇਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਸਾਰੇ ਰਾਯਨ ਸਕੂਲਾਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ
ਅਤੇ ਜੀਵਨ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਸੁਨੇਹਾ ਦਿੱਤਾ।