ਚੰਡੀਗੜ੍ਹ ਵਿੱਚ ਆਪ’ ਦੀ ਜਿੱਤ, 2022 ਵਿਧਾਨ ਸਭਾ ਚੋਣਾਂ ਵਿੱਚ ਆਪ’ ਲਈ ਸਾਫ਼ ਸੰਦੇਸ਼:- ਅਸ਼ੋਕ ਤਲਵਾਰ
ਅੰਮ੍ਰਿਤਸਰ 27 ਦਸੰਬਰ (ਪਵਿੱਤਰ ਜੋਤ ) : ਆਮ ਆਦਮੀ ਪਾਰਟੀ ਚੰਡੀਗੜ ਨਗਰ ਨਿਗਮ ਚੋਣਾਂ ਵਿੱਚ ਆਪ ਨੂੰ ਮਿਲੀ ਜ਼ਬਰਦਸਤ ਜਿੱਤ ਦੀ ਖੁਸ਼ੀ ਵਿੱਚ ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ ਜੀ ਦੀ ਅਗਵਾਈ ਹੇਠ ਆਪ’ ਵਲੰਟੀਅਰਾਂ ਨੇ ਹਾਲਗੇਟ ਵਿਖੇ ਇਕੱਠੇ ਹੋ ਕੇ ਜਿੱਤ ਦੀ ਖੁਸ਼ੀ ਮਨਾਈ,ਇਸ ਮੌਕੇ ਲੋਕ ਸਭਾ ਇੰਚਾਰਜ ਸ.ਇਕ਼ਬਾਲ ਸਿੰਘ ਭੁੱਲਰ,ਅਨਿਲ ਮਹਾਜਨ, ਜਿਲ੍ਹਾ ਦਫ਼ਤਰ ਇੰਚਾਰਜ ਸੋਹਣ ਸਿੰਘ ਨਾਗੀ,ਜਿਲ੍ਹਾ ਇਵੇੰਟ ਇੰਚਾਰਜ ਜਗਦੀਪ ਸਿੰਘ,ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਜਿਲ੍ਹਾ ਪ੍ਰਧਾਨ sc ਵਿੰਗ ਡਾ. ਇੰਦਰਪਾਲ,ਜਿਲ੍ਹਾ ਸਕੱਤਰ SC ਵਿੰਗ ਓਮ ਪ੍ਰਕਾਸ਼ ਗੱਬਰ ਉਚੇਚੇ ਤੌਰ ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਸ਼ੋਕ ਤਲਵਾਰ ਨੇ ਕਿਹਾ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ AAP ਨੇ ਬਾਜ਼ੀ ਮਾਰੀ ਹੈ ਜਿਸਦਾ ਸਿੱਧਾ ਅਸਰ ਆਉਣ ਵਾਲਿਆਂ 2022 ਦੀਆਂ ਵਿਧਾਨਸਭਾ ਚੁਣਾਵਾਂ ਵਿੱਚ ਪਵੇਗਾ ਅਤੇ 2022 ਵਿੱਚ ਸਪਸ਼ਟ ਬਹੁਮੱਤ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ, ਉਹਨਾਂ ਕਿਹਾ AAP ਦੇ ਦਮਨਪ੍ਰੀਤ ਨੇ 828 ਵੋਟਾਂ ਨਾਲ BJP ਮੇਅਰ ਰਵੀਕਾਂਤ ਸ਼ਰਮਾ ਨੂੰ ਹਰਾਇਆ ਹੈ, ਅਤੇ ਨਗਰ ਨਿਗਮ ਦੀਆਂ 35 ਸੀਟਾਂ ਚੋਂ14 ਸੀਟਾਂ ਆਪ’ ਦੀ ਝੋਲੀ ਪਈਆਂ ਹਨ, ਓਹਨਾ ਕਿਹਾ ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰਦਿਆਂ ਆਪ’ ਦੀ ਇਮਾਨਦਾਰ ਸੋਚ ਨੂੰ ਚੁਨਿਆ ਹੈ,ਉਹਨਾਂ ਚੰਡੀਗੜ੍ਹ ਦੇ ਜਿੱਤੇ ਹੋਏ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਜਿਲ੍ਹਾ ਸਕੱਤਰ ਮੀਨੋਰਿਟੀ ਵਿੰਗ ਅਜੇ ਨੋਇਲ,ਬਲਾਕ ਇੰਚਾਰਜ ਮੰਦੀਪ ਮੋਂਗਾ/ ਹਰਜੀਤ ਸਿੰਘ ਹੈਪੀ,ਵਿਸ਼ਵ ਸਹਿਜਪਾਲ, ਨਿਸ਼ਾਦ ਅਰੋੜਾ, ਸਨਪ੍ਰੀਤ ਭਾਟੀਆ,ਹਰਪਰੀਤ ਸਿੰਘ ਬੇਦੀ, ਰਿਮਪੀ,ਵਿਕਰਮ ਸਿੰਘ,ਪਲਵਿੰਦਰ ਸਿੰਘ ਪ੍ਰਿੰਸ,ਮੈਡਮ ਸਰੋਜ,ਮੋਨਿਕਾ ਲਾਬਾ,ਮੈਡਮ ਹੀਣਾ, ਮੈਡਮ ਪੂਜਾ,ਸ਼ਾਮ ਲਾਲ,ਹਰਪਰੀਤ ਸਿੰਘ,ਅੰਕਿਤ ਬਾਵਾ,ਲਖਵਿੰਦਰ ਸਿੰਘ ਸੇਕ੍ਰੇਟਰੀ,ਰਾਜੂ ਭਾਟੀਆ ਅਤੇ ਹੋਰਨਾਂ ਅਨੇਕਾਂ ਵਲੰਟੀਅਰ ਸਾਥੀ ਮੌਜੂਦ ਸਨ।