ਅੰਮ੍ਰਿਤਸਰ 27 ਦਸੰਬਰ (ਰਾਜਿੰਦਰ ਧਾਨਿਕ) : ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੇ ਪੋਰਗ੍ਰਾਮ ਅਨੁਸਾਰ ਸਮੂਹ ਮੈਡੀਕਲ ਲੈਬੋਰਟਰੀ ਟੇਕਨਸ਼ਿਆਨ ਦੀਆਂ ਲੰਭੇ ਸਮੇ ਤੋਂ ਲੱਟਕ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਮੈਡੀਕਲ ਕਾਲਜ ਅਮ੍ਰਿਤਸਰ ਵਿਖ਼ੇ ਪ੍ਰਧਾਨ ਨਿਸ਼ਾਨ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਪ੍ਰੈਸ ਸਕੱਤਰ ਜਤਿਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਕੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕੀ ਸੂਬਾ ਕਮੇਟੀ ਦੇ ਨਾਲ ਸਹਿਮਤੀ ਪ੍ਰਘਟਾਉਂਦੇ ਹੋਏ ਮਿਤੀ 28-12-2021 ਤੋਂ ਅਣਮਿਥੇ ਸਮੇ ਲਈ ਸਾਰੇ ਲੈਬੋਰਟਰੀ ਟੇਕਨਸ਼ਿਆਨ ਕਰਮਚਾਰੀ ਹੜਤਾਲ ਤੇ ਰਹਿਣਗੇ ਜਿਸ ਸੰਬੰਧ ਵਿਚ ਅੱਜ ਮਿਤੀ 27-12-2021 ਨੂੰ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਮ੍ਰਿਤਸਰ ਜੀ ਨੂੰ ਇਸ ਬਾਰੇ ਨੋਟਿਸ ਦੇ ਦਿਤਾ ਗਿਆ ਹੈ ਤੇ ਕਰਮਚਾਰੀਆਂ ਨੂੰ ਇਸ ਹੜਤਾਲ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ | ਇਸ ਦੌਰਾਨ ਜਨਰਲ ਸਕੱਤਰ ਮੁਲਖ ਰਾਜ, ਵਿੱਤ ਸਕੱਤਰ ਸੰਜੀਵ ਕੁਮਾਰ, ਪ੍ਰੇਮ ਚੰਦ, ਮੋਹਨ ਸਿੰਘ ਲੇਖਈ, ਰਣਬੀਰ ਸੰਧੂ, ਰੈਵਲ ਸਿੰਘ ਮਜੀਠਾ ਆਦਿ ਹਾਜ਼ਰ ਸਨ।