ਚੇਅਰਮੈਨ ਡਾਕਟਰ ਆਗਸਟੀਨ ਐਫ ਪਿੰਟੋ ਨੇ ਕ੍ਰਿਸਮਸ ਦੀ ਬਹੁਤ ਬਹੁਤ ਵਧਾਈ ਦਿੱਤੀ

0
48

ਅੰਮ੍ਰਿਤਸਰ 23 ਦਸੰਬਰ (ਅਰਵਿੰਦਰ ਵੜੈਚ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਚੇਅਰਮੈਨ ਡਾਕਟਰ ਆਗਸਟੀਨ ਐਫ ਪਿੰਟੋ ਨੇ ਸਾਰਿਆਂ ਨੂੰ ਕ੍ਰਿਸਮਸ ਦੀ ਬਹੁਤ ਬਹੁਤ ਵਧਾਈ ਦਿੰਦਿਆਂ ਕਿਹਾ ਕਿ ਕ੍ਰਿਸਮਸ ਬਹੁਤ ਹੀ ਖੁਸ਼ੀ ਦਾ ਮੌਸਮ ਜੋ ਕਿ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਬੱਚਿਆਂ ਲਈ ਇਹ ਬਹੁਤ ਹੀ ਮੌਜ ਮਸਤੀ ਅਤੇ ਉਤਸ਼ਾਹ ਦਾ ਸਮਾਂ ਹੈ। ਸ਼ਾਂਤੀ ਦੇ ਮਾਹੌਲ ਵਿੱਚ ਕ੍ਰਿਸਮਸ ਦੀ ਘੰਟੀ ਵਜਦੀ ਹੈ। ਸਾਲਾਂ ਤੋਂ ਇਹ ਤਿਉਹਾਰ ਸਾਂਤਾ ਕਲਾਜ਼ ਅਤੇ ਕ੍ਰਿਸਮਸ ਟ੍ਰੀ ਤੇ ਕੇਂਦ੍ਰਿਤ ਹੁੰਦਾ ਹੈ ਜਦ ਕਿ ਕ੍ਰਿਸਮਸ ਦਾ ਮਹੱਤਵ ਯਿਸੂ ਮਸੀਹ ਦਾ ਜਨਮ ਉਤਸਵ ਹੈ। ਪਰਮਾਤਮਾ ਨੇ ਦੁਨੀਆਂ ਨੂੰ ਇਹਨਾਂ ਪਿਆਰ ਦਿੱਤਾ ਕਿ ਉਸ ਨੇ ਆਪਣਾ ਇੱਕਲੌਤਾ ਪੁੱਤਰ ਯਿਸੂ ਹੀ ਬਣਿਆ ਤੇ ਕੁਰਬਾਨ ਕਰ ਦਿੱਤਾ। ਪਰਮਾਤਮਾ ਨੇ ਯਿਸੂ ਨੂੰ ਇਸ ਦੁਨੀਆ ਤੋਂ ਪਾਪ ਖ਼ਤਮ ਕਰਨ ਲਈ ਭੇਜਿਆ ਸੀ ਕ੍ਰਿਸਮਸ ਆਸ਼ਾ ਸ਼ਾਂਤੀ ਉਪਚਾਰ ਅਤੇ ਸ਼ਕਤੀ ਦਿੰਦਾ ਹੈ। ਇਹ ਸਿਰਫ ਸਾਡਾ ਪ੍ਰਮਾਤਮਾ ਤੇ ਭਰੋਸਾ ਹੀ ਹੈ ਕਿ ਅਸੀਂ ਹਰ ਔਖੀ ਘੜੀ ਦਾ ਮੁਕਾਬਲਾ ਹਿੰਮਤ ਨਾਲ ਕਰਦੇ ਹਾਂ ਅਤੇ ਅੱਗੇ ਵਧਦੇ ਜਾਂਦੇ ਹਾਂ। ਯਿਸੂ ਦਾ ਜਨਮ ਇੱਕ ਨਵਾਂ ਉਤਸਾਹ ਲੈ ਕੇ ਆਉਂਦਾ ਹੈ। ਨਾਲ ਹੀ ਵਰਤਮਾਨ ਸਥਿਤੀ ਵਿਚ ਕਈ ਦੇਸ਼ਾਂ ਵਿੱਚ ਜਿੱਥੇ ਆਤੰਕਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯਿਸੂ ਦਾ ਜਨਮ ਹਰੇਕ ਲਈ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਯਿਸ਼ੂ ਸਾਰਿਆਂ ਨੂੰ ਪ੍ਰੇਮ ਸਦਭਾਵਨਾ ਭਾਈਚਾਰੇ ਅਤੇ ਸ਼ਾਂਤੀ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ। ਮੇਡਲਿਨ ਬ੍ਰਿਜ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਕਿਹਾ ਹੈ ਕਿ ਕ੍ਰਿਸਮਸ ਉਦੋਂ ਤੱਕ ਕ੍ਰਿਸਮਸ ਨਹੀਂ ਜਦੋਂ ਤੱਕ ਉਹ ਸਾਡੇ ਦਿਲ ਵਿਚ ਨਾ ਹੋਵੇ। ਤੁਹਾਡੇ ਦਿਲ ਵਿੱਚੋਂ ਸੱਚੀ ਖੁਸ਼ੀ ਹੋਣੀ ਚਾਹੀਦੀ ਹੈ ਅਤੇ ਉਹ ਖੁਸ਼ੀ ਨੂੰ ਸਭ ਨਾਲ ਸਾਂਝਾ ਕਰੋ।

NO COMMENTS

LEAVE A REPLY