ਐਮ ਐਲ ਏ ਸੁਨੀਲ ਦੱਤੀ ਦੀ ਰਹਿਨੁਮਾਈ ਹੇਠ ਅੰਗਹੀਣਾ ਨੂੰ ਦਿੱਤੇ ਜਾ ਰਹੇ ਹਨ ਟਰਾਈ ਸਾਈਕਲ-ਹਰੀ ਦੇਵ ਸ਼ਰਮਾ

0
18

ਅੰਮ੍ਰਿਤਸਰ,19 ਦਸੰਬਰ (ਅਰਵਿੰਦਰ ਵੜੈਚ)- ਹਲਕਾ ਉੱਤਰੀ ਵਿਧਾਨ ਸਭਾ ਦੇ ਇਲਾਕਿਆਂ ਵਿੱਚ ਐਮ ਐਲ ਏ ਸੁਨੀਲ ਦੱਤੀ ਵੱਲੋਂ ਵਿਕਾਸ ਦੇ ਕੰਮ ਕਰਵਾਉਣ ਦੇ ਨਾਲ-ਨਾਲ ਜ਼ਰੂਰਤਮੰਦ ਲੋਕਾਂ ਦੀ ਵੀ ਸਹਾਇਤਾ ਕੀਤੀ ਜਾ ਰਹੀ ਹੈ। ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਪ੍ਰੇਰਿਤ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੀ ਦਿੱਤਾ ਜਾ ਰਿਹਾ ਹੈ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਨੌਸ਼ਹਿਰਾ ਮਜੀਠਾ ਰੋਡ ਤੋਂ ਸੀਨੀਅਰ ਕਾਂਗਰਸੀ ਨੇਤਾ ਹਰੀ ਦੇਵ ਸ਼ਰਮਾ ਅਤੇ ਰਾਹੁਲ ਸ਼ਰਮਾ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅੰਗਹੀਣ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਬਣਾਉਣ ਦੇ ਉਦੇਸ਼ ਨਾਲ ਫਰੀ ਟਰਾਈਸਾਈਕਲ ਦਿੱਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਨੌਜਵਾਨ ਨੂੰ ਟਰਾਈਸਾਈਕਲ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੋਕ ਐਮ ਐਲ ਏ ਸੁਨੀਲ ਦੱਤੀ ਦੇ ਸਿਰ ਦੁਬਾਰਾ ਜਿੱਤ ਦਾ ਤਾਜ਼ ਪਹਿਨਾਉਣਗੇ। ਉਹਨਾਂ ਵੱਲੋਂ ਪੰਚਾਇਤ ਵਾਸੀਆਂ ਨੂੰ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਅਵਤਾਰ ਸਿੰਘ ਮੰਨਨ,ਰਾਜੂ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਐਮ ਐਲ ਏ ਸੁਨੀਲ ਦੱਤੀ,ਯੁਵਾ ਕਾਂਗਰਸ ਦੇ ਪ੍ਰਧਾਨ ਅਦਿਤਯ ਦੱਤੀ,ਕੌਂਸਲਰ ਸੋਨੂੰ ਦੱਤਾ ਦਾ ਧੰਨਵਾਦ ਵੀ ਕੀਤਾ।

NO COMMENTS

LEAVE A REPLY