ਅੰਮ੍ਰਿਤਸਰ 14 ਦਸੰਬਰ (ਅਰਵਿੰਦਰ ਵੜੈਚ): ਵਿਜੀਲੈਸ ਬਿਊਰੋ ਅੰਮ੍ਰਿਤਸਰ ਵਲੋ ਨਗਰ ਨਿਗਮ ਦੇ ਇਕ ਐਕਸੀਅਨ ਸੁਨੀਲ ਮਹਾਜਨ ਨੂੰ ਇਕ ਟੇਲੀਕਾਮ ਕੰਪਨੀ ਦੇ ਨੁਮਾਇੰਦੇ ਪਾਸੋ ਇਕ ਲੱਖ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਐਸ.ਐਸ.ਪੀ,ਪਰਮਪਾਲ ਸਿੰਘ ਨੇ ਦੱਸਿਆ ਕਿ ਇਕ ਟੇਲੀਕਾਮ ਕੰਪਨੀ ਏ.ਐਸ ਕੰਟਰੈਕਟਰ ਤੇ ਟਰਾਂਸਪੋਰਟ ਦੇ ਨੁਮਾਇੰਦੇ ਬਿਕਰਮਜੀਤ ਸਿੰਘ ਨੇ ਵਿਜੀਲੈਸ ਬਿਊਰੋ ਪਾਸ ਸ਼ਕਾਇਤ ਦਰਜ ਕਰਵਾਈ ਕਿ ਉਕਤ ਐਕਸੀਅਨ ਸੁਨੀਲ ਕੁਮਾਰ ਵਲੋ ਉਨਾਂ ਪਾਸੋਂ ਏਅਰਪੋਰਟ ਰੋਡ ਤੇ ਤਾਰਾਂ ਪਾਉਣ ਦੀ ਆਗਿਆ ਦੇਣ ਬਾਰੇ ਢੇਡ ਲੱਖ ਦੀ ਮੰਗ ਕਰ ਰਿਹਾ ਹੈ ।ਜਿਸ ਨਾਲ ਪਹਿਲੀ ਕਿਸ਼ਤ ਵਜੋ ਇਕ ਲੱਖ ਦੇਣਾ ਤੈਅ ਹੋਇਆ ਹੈ। ਜਿਸ ਤੋ ਬਾਅਦ ਅੱਜ ਡੀ.ਐਸ.ਪੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਿਜੀਲੈਸ ਟੀਮ ਨੇ ਜਾਲ ਵਿਛਾਅ ਕੇ ਐਕਸੀਅਨ ਨੂੰ ਇਕ ਲੱਖ ਰੁਪਏ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕਰਕੇ ੳਸ ਪਾਸੋ ਰਿਸ਼ਵਤ ਦੇ ਲਏ ਇਕ ਲੱਖ ਰੁਪਏ ਬਰਾਮਦ ਕਰ ਲਏ ਹਨ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦੀ ਚੱਲ਼ ਤੇ ਅਚੱਲ਼ ਜਾਇਦਾਦ ਦੀ ਜਾਂਚ ਕੀਤੀ ਜਾਏਗੀ।