ਭਾਜਪਾ ਨੇਤਾਵਾਂ ਦੀ ਜਿੱਤ ਲਈ ਨੌਜਵਾਨ ਅਹਿਮ ਭੂਮਿਕਾ ਅਦਾ ਕਰਨਗੇ-ਦੀਪਾਸ਼ੁ,ਪਿੰਟੂ, ਅਰੋੜਾ

0
37

ਵਾਰਡ ਨੰਬਰ 13 ਵਿੱਚ ਯੁਵਾ ਮੋਰਚਾ ਨੇ ਕਰਵਾਇਆ ਪ੍ਰਭਾਵਸ਼ਾਲੀ ਪ੍ਰੋਗਰਾਮ
ਅੰਮ੍ਰਿਤਸਰ,8 ਦਸੰਬਰ (ਪਵਿੱਤਰ ਜੋਤ)- ਵਿਧਾਨਸਭਾ ਚੋਣਾਂ 2022 ਵਿੱਚ ਸਰਕਾਰ ਬਣਾਉਣ ਦੇ ਉਦੇਸ਼ ਨਾਲ ਭਾਜਪਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ ਆਪਣੀ ਭੱਜ-ਦੌੜ ਤੇਜ਼ ਕਰ ਦਿੱਤੀ ਹੈ। ਜਿਸ ਦੇ ਚਲਦਿਆਂ ਹਲਕਾ ਉੱਤਰੀ ਦੀ ਵਾਰਡ ਨੰਬਰ 13 ਦੇ ਇਲਾਕੇ ਸ੍ਰੀ ਰਾਮ ਐਵਨੀਉ ਮਜੀਠਾ ਰੋਡ ਵਿਖੇ ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਯੁਵਾ ਨੇਤਾ ਸ਼ਿਵਮ ਦੇਵਗਨ ਦੀ ਦੇਖ-ਰੇਖ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਪੰਜਾਬ ਯੁਵਾ ਮੋਰਚਾ ਦੇ ਜਨਰਲ ਸਕੱਤਰ ਤੇ ਦੀਪਾਸੂ ਘਈ,ਜ਼ਿਲ੍ਹਾ ਭਾਜਪਾ ਸ਼ਹਿਰੀ ਦੇ ਜਰਨਲ ਸਕੱਤਰ ਸੁਖਮਿੰਦਰ ਸਿੰਘ ਪਿੰਟੂ,ਜ਼ਿਲ੍ਹਾ ਪ੍ਰਧਾਨ ਗੌਤਮ ਅਰੋੜਾ,ਵਾਰਡ ਇੰਚਾਰਜ ਲਵਲੀਨ ਵੜੈਚ, ਮੰਡਲ ਪ੍ਰਧਾਨ ਸੂਰਜ ਕੁਮਾਰ, ਮਨਰਾਜ ਸਿੰਘ,ਮੋਨੂੰ ਮਹਾਜਨ ਉਚੇਚੇ ਤੌਰ ਤੇ ਹਾਜ਼ਰ ਹੋਏ।
ਉਕਤ ਮਹਿਮਾਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਵਰਗ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੇਂਦਰ ਸਰਕਾਰ ਦੇ ਉਦਮਾਂ ਸਦਕਾ ਪੰਜਾਬ ਦੇ ਵਿੱਚ ਜਿੱਥੇ ਵਿਕਾਸ ਕੰਮ ਕਰਵਾਏ ਗਏ ਅਤੇ ਜਾਰੀ ਵੀ ਹਨ,ਉੱਥੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਤੇ ਯੋਜਨਾ ਤਹਿਤ ਲਾਭ ਵੀ ਦਿੱਤੇ ਜਾ ਰਹੇ ਹਨ। ਗੁਰੂ ਨਗਰੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਲਈ ਮੋਦੀ ਸਰਕਾਰ ਵੱਲੋਂ ਕਰੋੜਾਂ ਦਾ ਵਿਕਾਸ ਕੰਮ ਕਰਵਾ ਕੇ ਸ਼ਹਿਰ ਨੂੰ ਨਵਾਂ ਰੂਪ ਦਿੱਤਾ ਗਿਆ। ਕਈ ਵਿਰੋਧੀ ਪਾਰਟੀਆਂ ਦੇ ਨੇਤਾ ਝੂਠੀ ਵਾਹ-ਵਾਹ ਲੁੱਟਣ ਦੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਲਾਭ ਦਿੰਦੇ ਹੋਏ ਭਾਜਪਾ ਦੀਆਂ ਸਕੀਮਾਂ ਅਤੇ ਯੋਜਨਾਵਾਂ ਦਾ ਜਿਕਰ ਨਹੀਂ ਕਰ ਰਹੇ। ਪਰ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਉਨ੍ਹਾਂ ਨੂੰ ਪਤਾ ਹੈ ਕੇ ਜਨਤਾ ਨੂੰ ਕੌਣ ਲਾਭ ਦੇ ਰਿਹਾ ਹੈ ਅਤੇ ਕੋਣ ਝੂਠੇ ਲਾਰੇ ਲਾ ਕੇ ਸਮਾਂ ਪਾਸ ਕਰ ਰਿਹਾ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਦਾ ਬਣਨਾ ਤੈਅ ਹੈ। ਸੂਝਵਾਨ ਵੋਟਰ ਦੂਸਰੀਆਂ ਵਿਰੋਧੀ ਪਾਰਟੀਆਂ ਦੀਆਂ ਝੂਠੇ ਲਾਰਿਆਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ। ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੇ ਹਿਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਜਿਨ੍ਹਾਂ ਦੀ ਰਹਿਨੁਮਾਈ ਹੇਠ ਪੂਰੀ ਦੁਨੀਆਂ ਵਿਚ ਭਾਰਤ ਦਾ ਨਾਮ ਰੋਸ਼ਨ ਹੋਇਆ ਹੈ। ਅੰਮ੍ਰਿਤਸਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਸਮੇਤ ਨਾਰਥ ਵਿੱਚ ਵੀ ਭਾਜਪਾ ਦੀ ਜਿੱਤ ਦਾ ਪਰਚਮ ਲਹਿਰਾਏਗਾ। ਜਿਸ ਨੂੰ ਲੈ ਕੇ ਵਰਕਰਾਂ ਨੇ ਕਮਰ ਕੱਸ ਲਈ ਹੈ।
ਇਸ ਮੌਕੇ ਤੇ ਸਾਹਿਲ ਦੱਤਾ,ਰਮਨ ਕੁਮਾਰ ਰਵੀ ਕੁਮਾਰ,ਰਾਮ ਕੁਮਾਰ, ਜਗਦੀਪ ਸਿੰਘ,ਬੱਬਲੂ, ਸੁਨੀਲ,ਗੁਲਸ਼ਨ ਕੁਮਾਰ, ਅਵਤਾਰ ਸਿੰਘ,ਕਿਸ਼ੋਰ ਰੈਨਾ, ਪਵਿੱਤਰਜੋਤ,ਬਵਿਅ ਕੋਹਲੀ, ਜਸਪਾਲ ਸਿੰਘ,ਸ਼ੁਭਮ ਵਰਮਾ ਸਾਹਿਲ ਗਿੱਲ ਸਮੇਤ ਭਾਜਪਾ ਦੇ ਕਈ ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

NO COMMENTS

LEAVE A REPLY