ਮੰਗਾਂ ਨੂੰ ਲੈ ਕੇ ਨਗਰ ਨਿਗਮ ਕਰਮਚਾਰੀਆਂ ਨੇ ਨਿਗਮ ਪ੍ਰਸ਼ਾਸਨ ਦੇ ਖਿਲਾਫ ਕੀਤੀ ਨਾਅਰੇਬਾਜ਼ੀ

0
132

ਅੰਮ੍ਰਿਤਸਰ,18 ਜੁਲਾਈ (ਅਰਵਿੰਦਰ ਵੜੈਚ)- ਸੇਵਾਦਾਰ ਇੰਪਲਾਈਜ਼ ਜੂਨੀਅਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਮੰਗਾਂ ਨੂੰ ਲੈ ਕੇ 72 ਘੰਟੇ ਦੇ ਦਿੱਤੇ ਨੋਟਿਸ ਤੋਂ ਬਾਅਦ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਮਾਮਲੇ ਨੂੰ ਭਣਖਦਿਆਂ ਦੇਖਦਿਆਂ ਹੋਏ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਵਲੋਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਰਮਚਾਰੀਆਂ ਨਾਲ ਕੀਤੀ ਗਈ ਬੈਠਕ ਦੇ ਦੌਰਾਨ ਮੰਗਾਂ ਤੇ ਛੇਤੀ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਫ਼ਿਲਹਾਲ ਹੜਤਾਲ ਨੂੰ ਟਾਲ ਦਿੱਤਾ ਗਿਆ ਹੈ। ਹੜਤਾਲ ਦੇ ਦੌਰਾਨ ਸੇਵਾਦਾਰ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ,ਜਲ ਸਪਲਾਈ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਨਗਰ ਨਿਗਮ ਟੈਕਨੀਕਲ ਪੈਨਸ਼ਨਲ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਕੇ.ਪੀ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਗਈ ਸੀ। ਜਿਸ ਦੋਰਾਂਨ ਮੁਲਾਜਮਾਂ ਦੇ ਖਾਤਿਆਂ ਵਿੱਚ ਪੀ.ਐਫ ਅਤੇ ਸੀ.ਪੀ.ਐਫ ਜਮਾਂ ਕਰਵਾਉਣ,2 ਹਜ਼ਾਰ ਰੁਪਏ ਕਣਕ ਅਲਾਉਂਸ ਜਾਰੀ ਕਰਨ ਸਮੇਤ ਹੋਰ ਕਈ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰਦੇ ਹਨ ਨਿਗਮ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਕੀਤੀ ਗਈ ਬੈਠਕ ਦੇ ਦੌਰਾਨ ਅਕਾਊਂਟ ਅਧਿਕਾਰੀ ਮਨੂ ਸ਼ਰਮਾ ਨੂੰ ਮੁਲਾਜਮਾਂ ਨੂੰ ਸਟੇਟਮੈਂਟਾਂ ਜਾਰੀ ਕਰਵਾਉਣ ਅਤੇ ਇੱਕ ਹਫਤੇ ਦੇ ਵਿੱਚ ਕਟੌਤੀ ਕੀਤੇ ਗਏ ਕਣਕ ਅਲਾਉਂਸ ਨੂੰ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ। ਰਾਜੇਸ਼ ਕੁਮਾਰ ਨੇ ਕਿਹਾ ਕਿ ਅਕਾਊਂਟ ਅਧਿਕਾਰੀ ਮਨੂ ਸ਼ਰਮਾ ਦੇ ਅਨੁਸਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਾਤਿਆਂ ਵਿੱਚ 30 ਕਰੋੜ ਰੁਪਏ ਹਾਲੇ ਜਮਾਂ ਹੋਣੇ ਬਾਕੀ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਤੇ ਮਹੇਸ਼ ਅਠਵਾਲ, ਗੁਰਦੀਪ ਸਿੰਘ, ਚਰਨਜੀਤ ਸਿੰਘ,ਅਸ਼ੋਕ ਨਾਹਰ,ਪ੍ਦੀਪ ਤਿਵਾੜੀ,ਦਲਜੀਤ ਸਿੰਘ, ਭਗਵੰਤ ਸਿੰਘ,ਵਿਵੇਕ ਮਿੱਤਲ, ਹਰਮਨਜੋਤ ਸਿੰਘ,ਜਸਦੀਪ ਸਿੰਘ,ਲਖਵੀਰ ਸਿੰਘ,ਅਵੀ ਸ਼ਰਮਾ ਸਮੇਤ ਹੋਰ ਕਈ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY