ਅੰਮ੍ਰਿਤਸਰ,9 ਦਿਸੰਬਰ (ਅਰਵਿੰਦਰ ਵੜੈਚ)- ਨਗਰ ਨਿਗਮ ਅੰਮ੍ਰਿਤਸਰ ਵਿਖੇ ਡਾ. ਕਿਰਨ ਕੁਮਾਰ ਨੇ ਮਿਊਸਪਲ ਹੈਲਥ ਅਧਿਕਾਰੀ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਡਾ.ਕਿਰਨ ਹੈਲਥ ਵਿਭਾਗ ਦੇ ਕਮਿਊਨਿਟੀ ਹੈਲਥ ਸੈਂਟਰ ਕਸੇਲ,ਤਰਨ ਤਾਰਨ ਵਿਖੇ ਤੈਨਾਤ ਸਨ। ਸਥਾਨਕ ਸਰਕਾਰਾਂ ਵਿਭਾਗ ਤੋਂ ਜਾਰੀ ਆਦੇਸ਼ਾਂ ਮੁਤਾਬਿਕ ਡਾ.ਕਿਰਨ ਕੁਮਾਰ ਵੱਲੋਂ ਚਾਰਜ ਸੰਭਾਲਣ ਤੇ ਡਾਕਟਰ ਯੋਗੇਸ਼ ਅਰੋੜਾ ਸਾਹਿਤ ਚੀਫ ਸੈਂਟਰੀ ਇੰਸਪੈਕਟਰਾਂ ਅਤੇ ਸੈਨੇਟਰੀ ਇੰਸਪੈਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ।