ਅੰਮ੍ਰਿਤਸਰ, 26 ਸਤੰਬਰ (ਅਰਵਿੰਦਰ ਵੜੈਚ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਾਰਸੀ ਦਾਸ ਪ੍ਰੋਹਿਤ ਵੱਲੋਂ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਦੀ ਸਲਾਨਾ ਗ੍ਰਹਿ ਪੱਤਰਕਾ ਅੰਮ੍ਰਿਤਧਾਰਾ ਦੇ ਤੀਸਰੇ ਅੰਕ ਦਾ ਵੀਮੋਚਨ ਕੀਤਾ ਗਿਆ। ਉਹਨਾਂ ਵੱਲੋਂ ਪਾਸਪੋਰਟ ਦਫ਼ਤਰ ਦੇ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਚੰਗੇ ਕੰਮਾਂ ਦੀ ਸਰਾਹਨਾ ਕਰਦਿਆਂ ਸ਼ੁਭ ਕਾਮਨਾਵਾਂ ਵੀ ਭੇਂਟ ਕੀਤੀਆਂ।
ਇਸ ਮੌਕੇ ਤੇ ਪਾਸਪੋਰਟ ਅਧਿਕਾਰੀ ਐਨ.ਕੇ ਸ਼ੀਲ ਨੇ ਕਿਹਾ ਕਿ ਗੁਰੂ ਨਗਰੀ ਦੇ ਦੌਰੇ ਦੌਰਾਨ ਰਾਜਪਾਲ ਸ੍ਰੀ ਬਨਾਰਸੀ ਲਾਲ ਪ੍ਰੋਹਿਤ ਵੱਲੋਂ ਜ਼ਰੂਰੀ ਪ੍ਰੋਗ੍ਰਾਮਾਂ ਦੇ ਵਿੱਚੋਂ ਖ਼ਾਸ ਤੌਰ ਤੇ ਸਮਾਂ ਨਿਕਲ ਕੇ ਗ੍ਰਹਿ ਪੱਤਰਕਾ ਅੰਮ੍ਰਿਤਧਾਰਾ ਦਾ ਵਿਮੋਚਨ ਕਰਕੇ ਸਾਰਿਆਂ ਨੂੰ ਮਾਣ ਬਖਸ਼ਿਆ ਹੈ। ਜਿਸ ਲਈ ਉਹ ਰਾਜਪਾਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨਾਂ ਨੇ ਕਿਹਾ ਕਿ ਇਹ ਪੱਤਰਕਾ ਪਾਸਪੋਰਟ ਦਫਤਰ ਅੰਮ੍ਰਿਤਸਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਭਾਸ਼ਾ ਹਿੰਦੀ ਨੂੰ ਵਿਸ਼ਵ ਪੱਧਰ ਤੇ ਵਿਸ਼ੇਸ਼ ਪਹਿਚਾਣ ਦਿਵਾਉਣ ਦਾ ਖਾਸ ਉਪਰਾਲਾ ਹੈ। ਦਫਤਰ ਦੀ ਇਸ ਗ੍ਰਹਿ ਪੱਤਰਕਾ ਦੇ ਪ੍ਰਕਾਸ਼ਿਤ ਕਰਨ ਨਾਲ ਰਾਜ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਹੁੰਦਾ ਹੈ। ਉੱਥੇ ਇਸ ਪੱਤਰਕਾ ਦੇ ਨਾਲ ਦਫਤਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ,ਸਟਾਫ ਦੀ ਸੋਚ ਅਤੇ ਚੰਗੀ ਕਾਰਜ ਸ਼ੈਲੀ ਦੀ ਝਲਕ ਵੀ ਮਿਲਦੀ ਹੈ। ਸ਼ੀਲ ਨੇ ਕਿਹਾ ਕਿ ਦਫ਼ਤਰ ਦਾ ਸਟਾਫ ਹਮੇਸ਼ਾ ਰਾਜ ਭਾਸ਼ਾ ਦੇ ਪ੍ਰਚਾਰ ਅਤੇ ਉਤਸ਼ਾਹਿਤ ਰਹੇਗਾ ਅਤੇ ਲੋਕਾਂ ਨੂੰ ਹਮੇਸ਼ਾ ਚੰਗੀਆਂ ਸੇਵਾਵਾਂ ਸਮਰਪਿਤ ਕਰੇਗਾ।