ਅਧੁਨਿਕ ਦੌਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿਪਾਠੀ ਕਿਰਿਆਵਾਂ ਕਰਾਉਣੀਆਂ ਆਤਿ ਜਰੂਰੀ -ਅਮਨਦੀਪ ਕੌਰ

0
26

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) – ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿੱਦਿਆਰਥੀਆਂ ਨੂੰ ਵਿੱਦਿਅਕ ਟੂਰ ਤੇ ਜਾਣ ਦੇ ਸ਼ਲਾਘਾਯੋਗ ਕਾਰਜ ਉਲੀਕੇ ਜਾ ਰਹੇ ਹਨ। ਜਿਸ ਨਾਲ ਵਿੱਦਿਆਰਥੀਆਂ ਦੀ ਸਿੱਖਣ ਸਮਰਥਾ ਵਿੱਚ ਦੁਗਣਾ ਵਾਧਾ ਹੁੰਦਾ ਹੈ। ਅੱਜ ਦੇ ਅਧੁਨਿਕ ਦੌਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿਪਾਠੀ ਕਿਰਿਆਵਾਂ ਵਿੱਚ ਸ਼ਾਮਲ ਕਰਨਾ ਵੀ ਆਤਿ ਜਰੂਰੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਲਾਕ ਚੁਗਾਵਾਂ ਫਸਟ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬੱਚੀਵੰਡ ਦੀ ਸਾਇੰਸ ਅਧਿਆਪਕਾ ਅਤੇ ਵਿੱਦਿਅਕ ਟੂਰ ਦੇ ਇੰਚਾਰਜ ਮਿਸ ਅਮਨਦੀਪ ਕੌਰ ਨੇ ਸਾਇੰਸ ਸਿਟੀ ਜਲੰਧਰ ਦੇ ਵਿੱਦਿਅਕ ਟੂਰ ਤੋਂ ਵਾਪਸ ਪਰਤਦਿਆਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਕੀਤਾ। ਮਿਸ ਅਮਨਦੀਪ ਕੌਰ ਨੇ ਦੱਸਿਆ ਕਿ ਬੱਚੇ ਪਾਠਕ੍ਰਮ ਨਾਲ ਸਬੰਧਤ ਥਾਵਾਂ ਨੂੰ ਵੇਖ ਕੇ ਪੜ੍ਹਾਈ ਵਿੱਚ ਵਿਸ਼ੇਸ ਰੁਚੀ ਪ੍ਰਾਪਤ ਕਰਨ ਦੇ ਨਾਲ ਨਾਲ ਚਿਰ ਸਥਾਈ ਗਿਆਨ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਨੂੰ ਸਿੱਖਣ ਸਿਖਾਉਣ ਦੇ ਵੱਖਰੇ ਅਨੁਭਵ ਵੀ ਪ੍ਰਾਪਤ ਹੁੰਦੇ ਹਨ ।

              ਸਾਇੰਸ ਸਿਟੀ ਜਲੰਧਰ ਦਾ ਭ੍ਰਮਣ ਕਰਕੇ ਆਏ ਸਕੂਲ ਅਧਿਆਪਕ ਸਰਦਾਰ ਕੁਲਦੀਪ ਸਿੰਘ, ਸ੍ਰੀ ਮਤੀ ਸੁਮਨ ਬਾਲਾ ਅਤੇ ਸਰਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਾਇੰਸ ਸਿਟੀ ਦੇ ਵਿੱਦਿਅਕ ਫੇਰੇ ਲਈ ਨੌਂਵੀ, ਦਸਵੀਂ, ਗਿਆਰਵੀ ਅਤੇ ਬਾਰਵੀ ਕਲਾਸ ਦੇ ਲਗਭਗ 50 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਸਕੂਲ ਮੁੱਖੀ ਸ਼੍ਰੀਮਤੀ ਕੰਵਲਜੀਤ ਕੌਰ ਅਤੇ ਸ਼੍ਰੀ ਰਮਨ ਕੁਮਾਰ ਜੀ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਇਸ ਵਿੱਦਿਅਕ ਟੂਰ ਲਈ ਵਿਸ਼ੇਸ ਰੂਚੀ ਵਿਖਾਈ ਅਤੇ ਟੂਰ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਵਿੱਦਿਅਕ ਟੂਰ ਤੋਂ ਵਾਪਸ ਆਏ ਬੱਚਿਆਂ ਨੇ ਸਕੂਲ ਮੁਖੀ ਸ਼੍ਰੀਮਤੀ ਕੰਵਲਜੀਤ ਕੌਰ ਤੋਂ ਨਿਮਰਤਾ ਸਾਹਿਤ ਮੰਗ ਕੀਤੀ ਕਿ ਅੱਗੇ ਤੋਂ ਵੀ ਸਾਡੇ ਸਕੂਲ ਦੇ ਵਿੱਦਿਆਰਥੀਆਂ ਦੇ ਅਜਿਹੇ ਵਿੱਦਿਅਕ ਫੇਰੇ ਹੁੰਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿੱਦਿਅਕ ਟੂਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬੱਚਿਆਂ ਨੇ ਸਕੂਲ ਮੁਖੀ,ਸਾਇੰਸ ਅਧਿਆਪਕਾਂ ਅਤੇ ਸਮੂਹ ਸਕੂਲ ਸਟਾਫ ਦਾ ਇਸ ਵਿੱਦਿਅਕ ਟੂਰ ਨੂੰ ਲੈ ਕੇ ਜਾਣ ਲਈ ਧੰਨਵਾਦ ਕੀਤਾ ।

NO COMMENTS

LEAVE A REPLY