ਅੰਮ੍ਰਿਤਸਰ,19 ਸਤੰਬਰ (ਪਵਿੱਤਰ ਜੋਤ)- ਹਲਕਾ ਨਾਰਥ ਬਾਈਪਾਸ ਮੰਡਲ ਦੇ ਪ੍ਰਧਾਨ ਕਪਿਲ ਸ਼ਰਮਾ ਦੀ ਦੇਖ-ਰੇਖ ਵਿਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਫ੍ਰੀ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਤੇ ਸਮਰਪਿਤ ਮਨਾਏ ਜਾ ਰਹੇ ਸਮਾਜ ਸੇਵੀ ਪ੍ਰੋਗਰਾਮ ਦੇ ਤਹਿਤ ਵਾਰਡ ਨੰਬਰ 6 ਵਿੱਚ ਹੋਰ ਕੈਂਪ ਵੀ ਲਗਾਏ ਜਾਣਗੇ। ਕੈਂਪ ਦੇ ਦੋਰਾਨ ਡਾ.ਰਾਜਨ ਸ਼ਰਮਾ,ਡਾ.ਸਨਮੁਖ ਚਾਵਲਾ ਨੇ ਨੱਕ,ਕੰਨ,ਗਲੇ ਅਤੇ ਹੱਡੀਆਂ ਨਾਲ ਸੰਬੰਧਿਤ ਰੋਗਾਂ ਦੇ ਮਰੀਜ਼ਾਂ ਦਾ ਚੈਕਅਪ ਕੀਤਾ। ਹਲਕਾ ਨਾਰਥ ਤੋਂ ਭਾਜਪਾ ਦੇ ਇੰਚਾਰਜ ਸੁਖਵਿੰਦਰ ਸਿੰਘ ਪਿੰਟੂ,ਹਲਕਾ ਪੱਛਮੀ ਭਾਜਪਾ ਦੇ ਇੰਚਾਰਜ ਕੁਮਾਰ ਅਮਿਤ, ਭਾਜਪਾ ਨੇਤਾ ਰੀਨਾ ਜੇਤਲੀ, ਚੰਦਰ ਸ਼ੇਖਰ,ਅਨੁਜ ਭੰਡਾਰੀ ਅਤੇ ਕਪਿਲ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਚੱਲ਼ਦਿਆਂ ਵੱਖ ਵੱਖ ਸਟੇਟਾਂ ਦੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਝ ਬੂਝ ਅਤੇ ਚੰਗੇ ਪ੍ਰਸ਼ਾਸਨ ਦੇ ਚਲਦਿਆਂ ਦੇਸ਼ ਵਿਦੇਸ਼ਾਂ ਵਿੱਚ ਭਾਰਤ ਦਾ ਨਾਮ ਰੋਸ਼ਨ ਹੋਇਆ। ਉਨ੍ਹਾਂ ਨੇ ਕਿਹਾ ਕਿ ਸੇਵਾ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ 2 ਅਕਤੂਬਰ ਤੱਕ ਵਾਰਡ ਨੰਬਰ 6 ਦੇ ਵਿੱਚ ਵੱਧ ਚੜ੍ਹ ਕੇ ਸਮਾਜ ਸੇਵੀ ਕੰਮ ਕੀਤੇ ਜਾਣਗੇ। ਇਸ ਤੋਂ ਪਹਿਲਾਂ ਭਾਜਪਾ ਵਰਕਰਾਂ ਵੱਲੋਂ ਖੂਨ ਦਾਨ ਕੈਂਪ ਵਿੱਚ ਵੀ ਆਪਣਾ ਯੋਗਦਾਨ ਅਦਾ ਕੀਤਾ ਗਿਆ। ਇਸ ਮੌਕੇ ਤੇ ਪੁਸ਼ਪਾ ਪਿੰਕੀ,ਸੰਜੀਵ ਵਿਜ,ਰਾਕੇਸ਼ ਕੁਮਾਰ,ਰੋਹਿਤ ਅਰੋੜਾ,ਅਨੀਰੁਧ ਮਹਿਰਾ,ਅਮਿਤ ਖੰਨਾ,ਬਿਲੂ ਵੀਰ ਵੱਲੋਂ ਵੀ ਕੈਂਪ ਵਿੱਚ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।