5 ਕਰੋੜ ਤੋਂ ਸ਼ੁਰੂ ਹੋ ਕੇ 52 ਲੱਖ ਕਰੋੜ ਤੱਕ ਪਹੁੰਚੀ ਐਲ.ਆਈ.ਸੀ ਦੇਸ਼ਵਾਸੀਆਂ ਦੀ ਪਹਿਲੀ ਪਸੰਦ-ਜਸਬੀਰ ਸਿੰਘ ਗਿੱਲ

    0
    19

    ਅੰਮ੍ਰਿਤਸਰ,18 ਜੁਲਾਈ (ਅਰਵਿੰਦਰ ਵੜੈਚ)-5 ਕਰੋੜ ਦੇ ਲਾਈਫ ਫੰਡ ਤੋਂ ਸ਼ੁਰੂ ਹੋ ਕੇ 52 ਲੱਖ ਕਰੋੜ ਤੱਕ ਪਹੁੰਚਣ ਵਾਲੀ ਭਾਰਤੀਯ ਜੀਵਨ ਕੰਪਨੀ ਦੇਸ਼ਵਾਸੀਆਂ ਦੀ ਪਹਿਲੀ ਪੰਸਦ ਹੈ। ਜਿਸ ਪ੍ਰਤੀ ਲੋਕਾਂ ਦਾ ਅਟੁੱਟ ਵਿਸ਼ਵਾਸ਼ ਹੈ। ਐਲ.ਆਈ.ਸੀ ਦਾ ਦੇਸ਼ ਵਿੱਚ 29 ਕਰੋੜ ਪਾਲਸੀ ਹੋਲਡਰਾਂ ਦਾ ਵਿਸ਼ਾਲ ਪਰਿਵਾਰ ਹੈ। ਜਿਹਨਾਂ ਨੂੰ ਹਜ਼ਾਰਾਂ ਅਧਿਕਾਰੀ ਅਤੇ ਏਜੇਂਟਾਂ ਦੀ ਵਿਸ਼ਾਲ ਟੀਮ ਆਪਣੀਆਂ ਵਧੀਆ ਸੇਵਾਵਾਂ ਭੇਟ ਕਰ ਰਹੀ ਹੈ।

    ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਿਟ ਨੰਬਰ ਇੱਕ ਦੇ ਸੀਨੀਅਰ ਬਰਾਂਚ ਅਧਿਕਾਰੀ ਰਾਜੇਸ਼ ਸ਼ਰਮਾ,ਸਹਾਇਕ ਬਰਾਂਚ ਅਧਿਕਾਰੀ ਜਾਨਕ ਰਾਜ ਸਾਰੰਗਲ,ਵਿਕਾਸ ਅਧਿਕਾਰੀ ਗੋਪਾਲ ਖੋਸਲਾ,

    ਵਿਕਾਸ ਅਧਿਕਾਰੀ ਜੁਗਲ ਚੱਤਰਥ ਵੱਲੋਂ ਕੀਤਾ ਗਿਆ। ਐਲ.ਆਈ.ਸੀ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਸੀਨੀਅਰ ਵਿਕਾਸ ਅਧਿਕਾਰੀ ਜਸਬੀਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੂੰ ਕੰਪਨੀ ਨੂੰ ਸਮਰਪਿਤ ਸੇਵਾਵਾਂ ਪ੍ਰਤੀ ਚਰਚਾ ਕਰਦਿਆਂ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ। ਉਕਤ ਅਧਿਕਾਰੀਆਂ ਵਲੋਂ ਏਜੰਟਾਂ ਦੀ ਵਿਸ਼ਾਲ ਟੀਮ ਨੂੰ ਜੀਵਣ ਆਨੰਦ,ਜੀਵਣ ਉਮੰਗ, ਜੀਵਣ ਲਾਭ,ਨਿਵੇਸ਼ ਪਲੱਸ ਜੀਵਨ ਸ਼ਾਂਤੀ,ਜੀਵਣ ਅਜ਼ਾਦ ਪਾਲਸੀਆਂ ਨਾਲ ਮਿਲਣ ਵਾਲੇ ਲਾਭਾਂ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

    ਜਸਬੀਰ ਸਿੰਘ ਗਿੱਲ ਨੇ ਆਪਣੀ ਟੀਮ ਦੇ ਏਜੰਟਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਸਾਢੇ 13 ਲੱਖ ਏਜੰਟਾਂ ਦੀ ਟੀਮ ਐਲ.ਆਈ.ਸੀ ਪਾਲਸੀ ਹੋਲਡਰਾਂ ਨੂੰ ਵਧੀਆ ਸੇਵਾਵਾਂ ਭੇਟ ਕਰਦੇ ਹੋਏ ਰੀੜ ਦੀ ਹੱਡੀ ਦੀ ਤਰਾਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੀਆਂ ਬੀਮਾ ਕੰਪਨੀਆਂ ਦੇ ਮੁਕਾਬਲੇ ਦੇਸ਼ਵਾਸੀਆਂ ਪ੍ਰਤੀ ਅਟੁੱਟ ਵਿਸ਼ਵਾਸ਼ ਹੈ। ਜਿਸਦੇ ਚਲਦਿਆਂ ਕੰਪਨੀ ਦੇ ਕੰਮਾਂ ਦਾ ਗਰਾਫ਼ ਅਸਮਾਨ ਦੀ ਉਚਾਈਆਂ ਨੂੰ ਛੂਹ ਰਿਹਾ ਹੈ।ਬੈਠਕ ਦੌਰਾਨ ਏਜੰਟਾਂ ਨੇ ਜੁਲਾਈ ਮਹੀਨੇ ਵਿੱਚ 300 ਪਾਲਸੀਆਂ ਕਰਨ ਦਾ ਵਾਅਦਾ ਵੀ ਕੀਤਾ। ਇਸ ਮੌਕੇ ਤੇ ਅਰਵਿੰਦਰ ਵੜੈਚ,ਰਜਨੀ ਅਰੋੜਾ ਰਾਕੇਸ਼ ਸ਼ਰਮਾ,ਵਿਕਾਸ ਸ਼ਰਮਾ,ਸ਼ੰਮੀ ਕਪੂਰ,ਵਿਜੇ ਖੰਨਾ, ਡਾ.ਗੁਰਨਾਮ ਸਿੰਘ,ਬਲਵਿੰਦਰ ਕੌਰ,ਇੰਦਰਜੀਤ ਕੌਰ,ਰਣਜੀਤ ਸਿੰਘ ਗੋਲਡੀ,ਸੰਦੀਪ ਭਗਤ, ਨੀਰਜ ਕੁਮਾਰ ਸਮੇਤ ਕਈ ਏੰਜਟ ਹਾਜ਼ਰ ਸਨ।

    NO COMMENTS

    LEAVE A REPLY