ਸੰਸਥਾ ਵਲੋਂ ਲਾਵਾਰਸ ਲਾਸ਼ ਦਾ ਸਸਕਾਰ ਕੀਤਾ ਗਿਆ।

0
58

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਅੱਜ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਆਲਮਪੁਰ ਮੰਦਰਾਂ ਨਹਿਰ ਵਿਚੋਂ ਮਿਲੀ ਇੱਕ ਲਾਵਾਰਸ ਲਾਸ਼ ਦਾ ਸਸਕਾਰ ਬੱਸ ਸਟੈਂਡ ਦੇ ਨੇੜੇ ਸ਼ਮਸ਼ਾਨ ਘਾਟ ਵਿੱਚ ਪੂਰੀਆਂ ਰਸਮਾਂ ਨਾਲ ਅਰਦਾਸ ਕਰਕੇ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੰਸਥਾ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸੁਨੇਹਾ ਆਇਆ ਕਿ ਇੱਕ ਲਾਵਾਰਸ ਲਾਸ਼ ਦੇ ਸਸਕਾਰ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਇਹ ਲਾਸ਼ ਕੁੱਝ ਦਿਨ ਪਹਿਲਾਂ ਪਿੰਡ ਮੰਦਰਾਂ ਦੀ ਨਹਿਰ ਵਿਚੋਂ ਕੱਢ ਕੇ ਬੁਢਲਾਡਾ ਹਸਪਤਾਲ ਵਿਚ ਸ਼ਨਾਖਤ ਲਈ ਰੱਖੀ ਗਈ ਪਰ 72 ਘੰਟੇ ਤੋਂ ਵੱਧ ਸਮਾਂ ਹੋ ਜਾਣ ਤੇ ਵੀ ਕੋਈ ਸ਼ਨਾਖਤ ਲਈ ਨਹੀਂ ਆਇਆ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਲਿਖ਼ਤੀ ਬੇਨਤੀ ਕਰਨ ਤੇ ਸੰਸਥਾ ਵਲੋਂ ਉਸ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਗਿਆ। ਲੱਕੜਾਂ ਦੀ ਸੇਵਾ ਹਾਂਗਕਾਂਗ ਦੇ ਸ੍ਰ ਗੁਰਪਿਆਰ ਸਿੰਘ ਜੀ ਵਲੋਂ ਕੀਤੀ ਗਈ। ਸੰਸਥਾ ਪਹਿਲਾਂ ਵੀ ਕਈ ਵਾਰ ਇਹ ਸੇਵਾ ਨਿਭਾ ਚੁੱਕੀ ਹੈ। ਇਹ ਇੱਕ ਬਦਕਿਸਮਤੀ ਹੀ ਹੈ ਕਿ ਨਾਂ ਤਾਂ ਇਸ ਪ੍ਰਾਣੀ ਨੂੰ ਆਪਣੇ ਪਰਿਵਾਰ ਹਥੋਂ ਸਸਕਾਰ ਕਰਨ ਦਾ ਮੌਕਾ ਮਿਲਿਆ ਅਤੇ ਨਾ ਹੀ ਪਰਿਵਾਰ ਨੂੰ ਆਪਣੇ ਵਿਛੜੇ ਮੈਂਬਰ ਦੇ ਸਸਕਾਰ ਦਾ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਜਿੱਥੇ ਵੀ ਹੋਵੇ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਮੌਕੇ ਪੁਲਿਸ ਵੱਲੋਂ ਏ ਐਸ ਆਈ ਗੁਰਮੀਤ ਸਿੰਘ, ਹੌਲਦਾਰ ਦਰਸ਼ਨ ਸਿੰਘ ਅਤੇ ਸੰਸਥਾ ਵਲੋਂ ਮਾਸਟਰ ਕੁਲਵੰਤ ਸਿੰਘ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਬਲਬੀਰ ਸਿੰਘ ਕੈਂਥ, ਸੁਰਜੀਤਸਿੰਘ ਟੀਟਾ,ਸੋਹਣ ਸਿੰਘ ਘੜੀਆਂ ਵਾਲੇ, ਗੁਰਤੇਜ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ, ਇੰਦਰਜੀਤ ਸਿੰਘ ਟੋਨੀ, ਸਵਰਨਜੀਤ ਸਿੰਘ ਰਾਹੀ, ਨੱਥਾ ਸਿੰਘ, ਗੁਪਾਲ ਸਿੰਘ, ਗਿਆਨੀ ਦਸ਼ਮੀ ਸਿੰਘ ਆਦਿ ਹਾਜ਼ਰ ਸਨ।

NO COMMENTS

LEAVE A REPLY