ਸੇਵਾਦਾਰ ਇੰਪਲਾਈ ਯੂਨੀਅਨ ਦੀਆਂ ਹੱਕਾਂ ਤੇ ਨਹੀਂ ਪੈਣ ਦਿਆਂਗੇ ਡਾਕਾ- ਪ੍ਧਾਨ ਰਜੇਸ਼ ਕੁਮਾਰ

0
87

ਅੰਮ੍ਰਿਤਸਰ,12 ਜੁਲਾਈ (ਅਰਵਿੰਦਰ ਵੜੈਚ)- ਨਗਰ ਨਿਗਮ ਸੇਵਾਦਾਰ ਇੰਪਲਾਈਜ਼ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਕਰਮਚਾਰੀਆਂ ਵੱਲੋਂ ਸੰਘਰਸ਼ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਸੰਯੁਕਤ ਕਮਿਸ਼ਨਰ ਦੇ ਨਾਮ ਜਾਰੀ ਮੰਗ ਪੱਤਰ ਦੇ ਦੋਰਾਨ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਛੇਤੀ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ।

    ਯੂਨੀਅਨ ਆਗੂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਣਕ ਅਲਾਉਂਸ ਜੋ ਕਿ ਨਵੰਬਰ 2022 ਦੀ ਕਿਸਤ ਦੇ ਮੁਤਾਬਿਕ ਖ਼ਤਮ ਹੋ ਚੁੱਕਾ ਹੈ। ਇਹ ਰਕਮ ਪੀ.ਐਫ ਅਤੇ ਸੀ.ਪੀ.ਐਫ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ। ਇੰਕਰੀਮੈਂਟ ਜੋ ਇਹ ਬੇਸਿਕ ਪੇ ਤੇ ਛੇ ਸਾਲਾਂ ਲਈ ਜਮ੍ਹਾ ਕੀਤੀਆਂ ਗਈਆਂ ਜਿਨ੍ਹਾਂ ਨੂੰ ਬਾਰ-ਬਾਰ ਸਹੀ ਕਰਵਾਉਣ ਦੀ ਮੰਗ ਨੂੰ ਲੈ ਕੇ ਅਕਾਊਂਟ ਬਰਾਂਚ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਹੈ। ਮੰਗਾਂ ਨੂੰ ਲੈ ਕੇ ਕਰੀਬ ਇੱਕ ਦਰਜਨ ਮੀਟਿੰਗਾਂ ਅਧਿਕਾਰੀਆਂ ਨਾਲ ਬੈਠਕਾਂ ਕਰਦਿਆਂ ਮੰਗ ਪੱਤਰ ਵੀ ਦਿੱਤੇ ਗਏ। ਮੰਗਾਂ ਦੇ ਸੰਘਰਸ਼ ਦੇ ਲਈ ਦਿੱਤੇ ਗਏ ਧਰਨੇ ਦੌਰਾਨ ਨਿਗਮ ਕਮਿਸ਼ਨਰ ਵੱਲੋਂ ਛੇਤੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਣ ਨੂੰ ਲੈ ਕੇ ਪੋ੍ਸਿਡਿੰਗ ਵੀ ਦਿੱਤੀ ਗਈ ਸੀ, ਪਰ ਇਸ ਪੋ੍ਸਿਡਿੰਗ ਤੇ ਕੋਈ ਵੀ ਕਾਰਵਾਈ ਕਰਨੀ ਮੁਨਾਸਿਬ ਨਹੀਂ ਸਮਝੀ ਗਈ। ਰਾਜੇਸ਼ ਕੁਮਾਰ ਨੇ ਕਿਹਾ ਕਿ ਪੀ. ਐਫ ਵਿਭਾਗ ਅਤੇ ਅਕਾਊਂਟ ਵਿਭਾਗ ਵੱਲੋਂ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਮੁਲਾਜਮਾਂ ਦੇ ਹੱਕਾਂ ਦੇ ਕਦੇ ਵੀ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ। ਅਗਰ ਯੂਨੀਅਨ ਦੀਆਂ ਮੰਗਾਂ ਨੂੰ ਛੇਤੀ ਪੂਰਾ ਨਾ ਕੀਤਾ ਗਿਆ ਤਾਂ ਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।

NO COMMENTS

LEAVE A REPLY