ਉੱਘੀ ਸਮਾਜ ਸੇਵਿਕਾ ਜੀਤ ਦਹੀਆ ਦੇ ਸਪੁੱਤਰ ਰਣਪ੍ਰੀਤ ਸਿੰਘ ਰਾਣਾ ਦਾ ਜਨਮ ਦਿਨ ਮਨਾਇਆ

0
39

ਮਾਨਸਾ 19(ਦਵਿੰਦਰ ਸਿੰਘ ਕੋਹਲੀ)-ਬੀਤੇ ਸਾਮ ਸਥਾਨਕ ਬਲਿਊ ਮੂਨ ਹੋਟਲ ਕਚਿਹਰੀ ਰੋਡ ਮਾਨਸਾ ਕੋਲ ਮਾਨਸਾ ਦੀ ਉੱਘੀ ਸਮਜ ਸੇਵਕਾ ਜੀਤ ਦਹੀਆ ਦੇ ਹੋਣਹਾਰ ਪੁੱਤਰ ਰਣਪਰੀਤ ਸਿੰਘ ਰਾਣਾ ਦਾ ਜਨਮ ਦਿਨ ਮਨਾਇਆ ਗਿਆ । ਜਨਮ ਦਿਨ ਮੌਕੇ ਮਹਿਮਾਨ ਥਾਣੇਦਾਰ ਗੁਲਜੀਤ ਸਿੰਘ, ਥਾਣੇਦਾਰ ਰਣਜੀਤ ਸਿੰਘ ਤੇ ਮਾਲਵੇ ਦੀ ਉੱਘੀ ਗਾਇਕ ਜੋੜੀ ਬਲਵੀਰ ਚੋਟੀਆਂ ,ਜੈਮਮੀਨ ਚੋਟੀਆਂ,ਪੰਜਾਬੀ ਗਾਇਕ ਗੁਰਦੇਵ ਚਹਿਲ ਸਟੇਟ ਅਵਾਰਡੀ ਰਜਿੰਦਰ ਵਰਮਾ ਤੋਂ ਇਲਾਵਾ ਹਰਿੰਦਰ ਮਾਨਸ਼ਾਹੀਆ, ਮਾਨਸਾ ਦੇ ਉੱਘੇ ਗੀਤਕਾਰ ਗਾਇਕਾ ਬਲਜਿੰਦਰ ਸੰਗੀਲਾ ਪਹੁੰਚੇ। ਇਸ ਮੌਕੇ ਸਮਾਜ ਸੇਵਕਾ ਜੀਤ ਦਹੀਆ ਨੇ ਕਿਹਾ ਕਿ ਸਾਨੂੰ ਆਪਣੇ ਕੰਮ ਦੇ ਨਾਮ ਨਾਮ ਪਰਿਵਾਰਾਂ ਦੇ ਮੈਂਬਰਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਆਪਾ ਰੋਜਾਨਾ ਜਿੰਦਗੀ ਦੀ ਭੱਜ ਦੌੜ ਵਿਚ ਆਪਾ ਇਹ ਭੁੱਲ ਜਾਂਦੇ ਆ ਕਿ ਸਾਡੇ ਵੀ ਮਗਰ ਬੱਚੇ ਪਰਿਵਾਰ ਹੈ ਤੇ ਸਾਨੂੰ ਸਭ ਨੂੰ ਆਪੋ ਆਪਣੇ ਤਰੀਕੇ ਹਿਸਾਬ ਨਾਲ ਪਰਿਵਾਰ ਦੇ ਜੀਆ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ ,ਕਿਉਕਿ ਜਿੰਦਗੀ ਬਹੁਤ ਥੋੜੀ ਹੈ। ਦੇਖਿਆ ਕਿ ਜਿੱਥੇ ਜੀਤ ਦਹੀਆ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਿਲਾਈ ਕਢਾਈ ਦਾ ਫ੍ਰੀ ਕੋਰਸ ਕਰਵਾਇਆ ਜਾਦਾ ਹੈ। ਉੱਥੇ ਹੀ ਉਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਤੇ ਮਕਾਨ ਬਣਾਕੇ ਪੁੰਨ ਦਾ ਕੰਮ ਕੀਤਾ ਜਾਂ ਰਿਹਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾਕਟਰ ਹਮੀਦੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ,ਮੈਡਮ ਬਲਜਿੰਦਰ ਕੌਰ ਮਾਘੇਵਾਲ, ਜੱਸੀ ਸਿੰਘ,ਮਾਸਟਰ ਵਰਿੰਦਰ ਸੋਨੀ ਭੀਖੀ,ਗੁਰਜੀਤ ਕੌਰ,ਸੋਨੀਆਂ ਗਰਗ,ਸਮਾਜ ਸੇਵੀ ਭੁਪਿੰਦਰ ਬਾਵਾ ਡਾਕਟਰ ਸੰਗਤ ਸਿੰਘ, ਸਮਾਜ ਸੇਵੀ ਡਿੰਪਲ ਫਰਮਾਹੀ, ਨਵੀ ਪ੍ਰਧਾਨ ਕੁਲੈਹਰੀ, ਗਗਨਦੀਪ ਯਾਦੂ ਬੱਪੀਆਣਾ, ਪੱਤਰਕਾਰ ਦਰਸ਼ਨ ਹਾਕਮਵਾਲਾ,ਲੇਖਕ ਪੱਤਰਕਾਰ ਗੁਰਪ੍ਰੀਤ ਸਿੰਘ ਹੀਰਕੇ, ਬਿੱਕਰ ਮਘਾਣੀਆਂ,ਮੰਜੂ ਰਾਣੀ,ਰਾਜਿੰਦਰ ਕੌਰ ਫਫੜੇ ਆਦਿ ਵੱਡੀ ਗਿਣਤੀ ‘ਚ ਪਹੁੰਚ ਕੇ ਪੰਤਵੰਤਿਆਂ ਨੇ ਰਣਪਰੀਤ ਸਿੰਘ ਰਾਣਾ ਨੂੰ ਜਨਮ ਦਿਨ ਦੀਆਂ ਵਧਾਈਆਂ ਤੇ ਆਸੀਰਵਾਦ ਦਿੱਤਾ।

NO COMMENTS

LEAVE A REPLY