ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵੱਲੋਂ ‘ਵਰਕਸ਼ਾਪ ਆਨ ਆਟਿਜ਼ਮ’ ਦਾ ਆਯੋਜਨ

0
13

ਅੰਮ੍ਰਿਤਸਰ 17 ਮਈ (ਰਾਜਿੰਦਰ ਧਾਨਿਕ) : ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਅਧੀਨ ਚੱਲਦੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵੱਲੋਂ ‘ਵਰਕਸ਼ਾਪ ਆਨ ਆਟਿਜ਼ਮ’ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜਲੰਧਰ ਤੋਂ ਐਨ.ਜੀ.ਓ.  ਸੋਚ ਆਟਿਜ਼ਮ ਸੋਸਾਇਟੀ ਆਫ ਪੰਜਾਬ ਚਲਾ ਰਹੇ  ਮਿਸਜ਼ ਅੰਜਲੀ ਦਾਦਾ ਵੱਲੋਂ ਆਟਿਜ਼ਮ ਦੇ ਵਿਸ਼ੇ ਉੱਪਰ ਵਿਿਦਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਟਿਜ਼ਮ  ਵਾਲੇ ਬੱਚਿਆਂ ਨੂੰ ਕਿਸੇ ਵੀ ਖੇਤਰ ਵਿੱਚ ਘੱਟ ਨਾ ਮੰਨਿਆ ਜਾਵੇ ਕਿਉਂਕਿ ਇਹਨਾਂ ਬੱਚਿਆਂ ਵਿੱਚ ਵੀ ਬਹੁਤ ਕੁਝ ਕਰ ਗੁਜ਼ਰਨ ਦੀ ਯੋਗਤਾ ਹੁੰਦੀ ਹੈ। ਇਸ ਮੌਕੇ ਡਾ. ਜਗਦੀਪਕ ਸਿੰਘ, ਮੀਤ ਪ੍ਰਧਾਨ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ, ਸੁਨੀਤਾ ਨਈਅਰ, ਦਿਲਬਾਗ ਸਿੰਘ ਕੋਆਰਡੀਨੇਟਰ, ਗੁਲਸ਼ਨ ਰੰਜਨ, ਡਾ. ਅਕਸ਼ੈ ਸ਼ਰਮਾ, ਡਾ. ਸੱਤਿਆ , ਅਮਰਜੋਤ ਕੌਰ, ਪ੍ਰਭਜੋਤ ਕੌਰ, ਅਨੁਰਾਧਾ, ਮਨਦੀਪ ਕੌਰ, ਨਰੇਸ਼ ਕਾਲੀਆ, ਅਨੀਤਾ ਬੱਤਰਾ, ਨਰਿੰਦਰਪਾਲ ਸਿੰਘ ਸੋਹਲ ਅਤੇ ਵੱਖ-ਵੱਖ ਬ੍ਰਾਂਚਾਂ ਅਤੇ ਵਾਰਡਾਂ ਦੇ ਇੰਚਾਰਜ ਹਾਜ਼ਰ ਸਨ। ਇਸ ਮੌਕੇ ਮਿਸਜ਼ ਅੰਜਲੀ ਦਾਦਾ ਨੂੰ ਡਾ: ਜਗਦੀਪਕ ਸਿੰਘ ਅਤੇ ਕਰਨਲ ਦਰਸ਼ਨ ਸਿੰਘ ਬਾਵਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਪੈਸ਼ਲ ਨੀਡਜ਼ ਦਾ ਡਿਪਲੋਮਾ ਕਰ ਰਹੀਆਂ ਵਿਿਦਆਰਥਣਾਂ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਐਂਡ ਸਾਇੰਸਜ਼ ਦੇ ਵਿਿਦਆਰਥੀਆਂ ਨੇ ਵੀ ਭਾਗ ਲਿਆ।

NO COMMENTS

LEAVE A REPLY