ਅੰਮ੍ਰਿਤਸਰ 26 ਅਪ੍ਰੈਲ (ਪਵਿੱਤਰ ਜੋਤ) : ਸਿੱਖ ਸਿਆਸਤ ਦੇ ਬਾਬਾ ਬੋਹੜ ਸ੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਅਕਾਲ ਚਲਾਣਾ ਸ੍ਰੋਮਣੀ ਅਕਾਲੀ ਦਲ ਤੇ ਪੰਜਾਬ ਲਈ ਨਾ ਪੁਰਾ ਹੋਣ ਵਾਲਾ ਘਾਟਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ( ਮਹਿਤਾ ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਰਦਿਆਂ ਕਿਹਾ ਕਿ ਪੰਜਾਬ ਅਤੇ ਦੇਸ਼ ਦੀ ਸਿਆਸਤ ਦੇ ਨਾਲ ਨਾਲ ਕਿਸਾਨ ਵਰਗ ਲਈ ਜੋ ਸ. ਪ੍ਰਕਾਸ਼ ਸਿੰਘ ਬਾਦਲ ਨੇ ਰੋਲ ਅਦਾ ਕੀਤਾ ਹੈ ਉਹ ਨਾ ਭੁੱਲਣਯੋਗ ਹੈ । ਢੋਟ ਨੇ ਕਿ ਅੱਜ ਪੰਜਾਬ ਇਕ ਸੁਲਝੇ ਹੋਏ ਤੇ ਤਜਰਬੇਕਾਰ ਆਗੂ ਤੋਂ ਵਾਂਝਾ ਹੋ ਗਿਆ ਹੈ ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਅਤੇ ਬਾਦਲ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ।