ਖੂਨਦਾਨ ਕਰਨ ਨਾਲ ਦੂਸਰਿਆਂ ਦੇ ਵਿਹੜੇ ਵਿੱਚ ਗੂੰਜਦੀ ਹੈ ਖੁਸ਼ੀਆਂ ਦੀ ਕਿਲਕਾਰੀ

0
9

ਏਕਨੂਰ ਸੇਵਾ ਟਰੱਸਟ ਵੱਲੋਂ ਆਯੋਜਿਤ ਕੈਂਪ ਵਿੱਚ 53 ਲੋਕਾਂ ਨੇ ਕੀਤਾ ਖੂਨਦਾਨ

ਡਾ.ਚਾਵਲਾ,ਡਾ.ਮਿਗਲਾਨੀ, ਡਾ.ਸਰੀਨ,ਰਜੀਵ ਡਿੰਪੀ ਨੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ,17 ਅਪ੍ਰੈਲ (ਪਵਿੱਤਰ ਜੋਤ )- ਖੂਨ ਦੇ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜਾਂ ਦੀਆਂ ਟੁੱਟਦੇ ਸਾਹਾਂ ਨੂੰ ਨਵੀਆਂ ਜ਼ਿੰਦਗੀਆਂ ਦੇਣ ਦੇ ਉਦੇਸ਼ ਨਾਲ ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ 16ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਸਮਾਜ ਸੇਵਕ ਰਹੇ ਸਵਰਗਵਾਸੀ ਤਿਲਕ ਰਾਜ ਅਰੋੜਾ ਦੀ ਬਰਸੀ ਦੇ ਸਬੰਧ ਵਿਚ ਨਗੀਨਾ ਐਵੇਨਿਊ ਮਜੀਠਾ ਰੋਡ ਵਿਖੇ ਆਯੋਜਿਤ ਖੂਨਦਾਨ ਕੈਂਪ ਵਿੱਚ 53 ਦਾਨੀਆਂ ਵੱਲੋਂ ਖੂਨ ਦਾਨ ਕੀਤਾ। ਕੈਂਪ ਵਿੱਚ ਭਾਜਪਾ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਦੇ ਟੀਮ ਸਾਥੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸੰਸਥਾ ਦੇ ਪ੍ਰਧਾਨ ਹ
ਅਰਵਿੰਦਰ ਵੜੈਚ ਦੀ ਦੇਖ-ਰੇਖ ਹੇਠ ਆਯੋਜਿਤ ਕੈਂਪ ਦੇ ਵਿੱਚ ਡਾ.ਐਚ.ਪੀ.ਐਸ ਮਿਗਲਾਨੀ ,ਡਾ. ਨਰੇਸ਼ ਚਾਵਲਾ,ਡਾ ਸੰਜੀਵ ਸਰੀਨ,ਭਾਜਪਾ ਆਗੂ ਰਜੀਵ ਸ਼ਰਮਾ ਡਿੰਪੀ,ਡਾ.ਨਰਿੰਦਰ ਚਾਵਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋ ਕੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਭੇਟਾ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਏਕਨੂਰ ਸੇਵਾ ਟਰੱਸਟ ਵੱਲੋਂ ਆਏ ਦਿਨ ਖੂਨ ਦਾਨ ਕੈਂਪ ਕਰਨਾ ਸਰਾਹਣਾਯੋਗ ਹੈ। ਜਿੰਦਗੀ ਅਤੇ ਮੌਤ ਦੇ ਵਿੱਚ ਲੜਾਈ ਲੜ ਰਹੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਸਮਾਜਿਕ ਸੰਸਥਾਵਾਂ ਵੱਲੋਂ ਦਾਨ ਕੀਤਾ ਗਿਆ ਖੂਨ ਅਹਿਮ ਭੂਮਿਕਾ ਅਦਾ ਕਰਦਾ ਹੈ। ਖੂਨਦਾਨੀ ਵੱਲੋਂ ਦਾਨ ਕੀਤਾ ਗਿਆ ਖੂਨ ਦੇ ਨਾਲ ਜਦੋਂ ਕਿਸੇ ਦੀ ਜਾਨ ਬਚ ਗਈ ਹੈ ਤਾਂ ਉਸ ਦੇ ਵਿਹੜੇ ਵਿੱਚ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਨੌਜਵਾਨਾਂ ਅਤੇ ਖਾਸ ਕਰਕੇ ਲੜਕੀਆਂ ਦੇ ਵਿੱਚ ਖੂਨਦਾਨ ਪ੍ਰਤੀ ਵੱਧਦਾ ਉਤਸ਼ਾਹ ਖੁਸ਼ੀ ਦੀ ਗੱਲ ਹੈ। ਉਨ੍ਹਾਂ ਵੱਲੋਂ ਸੰਸਥਾ ਅਤੇ ਮੋਰਚਾ ਵੱਲੋਂ ਅਜਿਹੇ ਸਮਾਜਿਕ ਕੰਮ ਵੱਧ-ਚੜ੍ਹ ਕੇ ਕਰਨ ਲਈ ਵਧਾਈ ਦਾ ਪਾਤਰ ਹੈ। ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਪਿਛਲੇ 25 ਸਾਲਾਂ ਤੋਂ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਕੰਮ ਕਰ ਰਹੀ ਹੈ। ਜਿਸਦੇ ਚੱਲਦਿਆਂ ਸੰਸਥਾ ਦੀ ਪੂਰੀ ਟੀਮ ਦਾ ਸਹਿਯੋਗ ਹਮੇਸ਼ਾ ਕਾਬਲੇ-ਤਾਰੀਫ਼ ਹੁੰਦਾ ਹੈ। ਮਹਿਮਾਨਾਂ ਵੱਲੋਂ ਸਵ.ਤਿਲਕ ਰਾਜ ਅਰੋੜਾ ਦੀ ਤਸਵੀਰ ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮਹਿਮਾਨਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਡਾਰੈਕਟਰ ਸਾਹਿਲ ਅਦਲੱਖਾ,ਇੰਚਾਰਜ ਡਾ.ਰਮੇਸ਼ ਪਾਲ ਸਿੰਘ,ਮੈਨੇਜਰ ਰਮੇਸ਼ ਚੋਪੜਾ ਦੀ ਦੇਖ-ਰੇਖ ਵਿਚ ਕੈਂਪ ਦੇ ਵਿੱਚ ਅਦਲੱਖਾ ਬਲੱਡ ਬੈਂਕ ਦੀ ਟੀਮ ਵੱਲੋਂ ਖਾਸ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਜਤਿੰਦਰ ਅਰੋੜਾ,ਲਵਲੀਨ ਵੜੈਚ,ਜਤਿੰਦਰ ਸਿੰਘ, ਰਵਿੰਦਰ ਕੌਰ ਰਾਣੋ,ਪਵਿੱਤਰਜੋਤ,ਰਜਿੰਦਰ ਸਿੰਘ ਰਾਵਤ,ਅਨਮੋਲ ਅਰੋੜਾ, ਰਜਿੰਦਰ ਧਾਨਿਕ,ਸੰਜੀਵ ਅਰੋੜਾ,ਸਾਹਿਲ ਦੱਤਾ, ਰਜਿੰਦਰ ਸਿੰਘ,ਵਿਨੇ ਅਰੋੜਾ,ਕਮਲ ਸੂਰੀ,ਸੰਤੋਸ਼ ਰਾਣੀ,ਹਨੀ,ਡਿੰਪਲ,ਕਨਿਕਾ, ਦੀਪਕ ਅਰੋੜਾ,ਸਿਮਾ,ਅਨਿਲ ਆਹੂਜਾ,ਰਜਵੰਤ ਕੌਰ,ਜਸਜੀਤ ਕੌਰ,ਪ੍ਰਿੰਸ,ਮੇਜਰ ਸਿੰਘ,ਨੀਤਿਨ,ਜਗਤਾਰ ਸਿੰਘ ਭੁੱਲਰ,ਅਵਤਾਰ ਸਿੰਘ ਵੇਰਕਾ,ਰਾਮ ਜੀ ਸਿਆਲ,ਪਵਨਦੀਪ ਸਿੰਘ ਸ਼ੈਲੀ,ਅਸ਼ਵਨੀ ਸ਼ਰਮਾ,ਪੰਨਾ ਲਾਲ, ਲਵਪ੍ਰੀਤ ਸਿੰਘ ,  ਅਮਨਦੀਪ ਸਿੰਘ, ਵਿਸ਼ਾਲ ਮਹਾਜਨ, ਹਰਸਿਮਰਨ ਸਿੰਘ ਲੱਕੀ,ਦੀਪਕ,ਨਵਤੇਜ ਸਿੰਘ,ਸਰਤਾਜ ਸਿੰਘ,ਮਨਜੋਤ ਸਿੰਘ ਵੱਲੋਂ ਵੀ ਕੈਂਪ ਵਿੱਚ ਸਹਿਯੋਗ ਦਿੱਤਾ ਗਿਆ।

NO COMMENTS

LEAVE A REPLY