ਪੁਰਾਣੇ ਡੀਜਲ ਆਟੋ ਦੀ ਥਾਂ ਤੇ ਈ-ਆਟੋ ਚੱਲਾ ਕੇ ਸ਼ਹਿਰ ਹੋਵੇਗਾ ਪ੍ਰਦੂਸ਼ਨ ਮੁਕਤ

0
12

ਰਾਹੀ ਪੋਜੈਕਟ ਅਧੀਨ ਈ-ਆਟੋ ਲੈਣ ਤੇ ਮਿਲੇਗੀ 1.40 ਲੱਖ ਦੀ ਕੈਸ਼ ਸਬਸਿਟੀ
ਪਰਿਵਾਰ ਦੀਆ ਔਰਤਾਂ ਲਈ ਮੁਫਤ ਹੁਨਰ ਵਿਕਾਸ ਦੇ ਕੋਰਸ
ਅੰਮ੍ਰਿਤਸਰ 15 ਮਾਰਚ (ਰਾਜਿੰਦਰ ਧਾਨਿਕ) : ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸ਼ਹਿਰ ਦੇ ਵਾਤਾਵਰਨ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਪੁਰਾਣੇ ਡੀਜਲ ਆਟੋ ਦੀ ਥਾਂ ਤੇ ਇਲੈਕਟ੍ਰਿਕ ਆਟੋ ਦੀ ਵਰਤੋ ਨੂੰ ਪ੍ਰੋਤਸਾਹਿਤ ਕਰਨ ਲਈ “ਰਾਹੀ ਪ੍ਰੋਜੈਕਟ ” ਦੀ ਟੀਮ ਦੀ ਨਗਰ ਨਿਗਮ ਅੰਮ੍ਰਿਤਸਰ ਦੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਅੱਜ ਦੀ ਇਸ ਮੀਟਿੰਗ ਵਿਚ ਨਗਰ ਨਿਗਮ ਅੰਮ੍ਰਿਤਸਰ ਦੇ ਵੱਖ – ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ “ਰਾਹੀ ਪ੍ਰੋਜੈਕਟ ”ਦੇ ਸਲਾਹਕਾਰ ਵੀ ਸ਼ਾਮਿਲ ਸਨ। ਅੱਜ ਦੀ ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਅਤੇ ਰਾਹੀ ਪ੍ਰੋਜੈਕਟ ਨੂੰ ਜੰਗੀ ਪਦੱਰ ਤੇ ਲਾਗੂ ਕਰਨ ਲਈ ਵਿਸਤਾਰ ਵਿੱਚ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰਜਿਸਟਰਡ ਪੁਰਾਣੇ ਡੀਜਲ ਆਟੋ ਨੂੰ ਬਦਲਣ ਲਈ ਸਰਕਾਰ ਵਲੋਂ ਈ-ਆਟੋ ਚਲਾਉਣ ਦਾ ਪ੍ਰੋਗਰਾਮ ਹੈ ਜਿਸ ਅਧੀਨ ਇਸ ਸਕੀਮ ਦਾ ਫਾਇਦਾ ਲੇਣ ਵਾਲੇ ਵਿਅਕਤੀ ਨੂੰ ਵਾਜਿਬ ਰੇਟਾਂ ਤੇ ਈ-ਆਟੋ ਦੇ ਨਾਲ 1.25 ਲੱਖ ਸਬਸਿਡੀ ਤੋ ਇਲਾਵਾ ਪੁਰਾਣੇ ਆਟੋ ਦੇ ਸਕਰੇਪ ਤੇ 15 ਹਜਾਰ ਕੁੱਲ 1.40 ਲੱਖ ਦੇ ਫਾਇਦੇ ਦਿਤੇ ਜਾਣੇ ਹਨ । ਇਸ ਤੋ ਇਲਾਵਾਂ ਇਸ ਸਕੀਮ ਅਧੀਨ ਲਾਭ ਲੇਣ ਵਾਲੇ ਵਿਅਕਤੀ ਦੇ ਪਰਿਵਾਰ ਦੀ ਇਕ ਔਰਤ ਨੂੰ ਸਕਿਲ ਡਿਵੈਲਪਮੈਂਟ ਸਕੀਮ ਅਧੀਨ ਵੱਖ ਵੱਖ ਕੋਰਸਾ ਦੀ ਟ੍ਰੈਨਿੰਗ ਬਿਲਕੁਲ ਮੁਫਤ ਮੁਹਇਆਂ ਕਰਵਾਈ ਜਾਵੇਗੀ ਜਦ ਕੀ ਬਾਜਾਰ ਵਿਚ ਇਹ ਕੋਰਸ ਕਰਨ ਲਈ ਹਜਾਰਾਂ ਰੁਪਏ ਦਾ ਖਰਚ ਆਉਂਦਾ ਹੈ । ਇਸ ਸਕੀਮ ਦਾ ਫਾਇਦਾ ਸਬਸਿਡੀ ਦੇ ਨਾਲ ਕੇਸ਼ ਪੈਮੰਟ ਕਰਕੇ ਜਾ ਬੈਂਕ ਲੋਨ ਦੀਆਂ ਅਸਾਨ ਕਿਸ਼ਤਾ ਨਾਲ ਵੀ ਲਿਆ ਜਾ ਸਕਦਾ ਹੈ । ਅੱਜ ਦੀ ਮੀਟਿੰਗ ਵਿੱਚ ਸਯੁੰਕਤ ਕਮਿਸ਼ਨਰ ਵਲੋਂ ਮੌਜੂਦ ਅਧਿਕਾਰੀਆਂ ਨੂੰ ਇਹ ਰਾਹੀਂਪ੍ਰੋਜੈਕਟ ਦੇ ਟਾਰਗੇਟ ਨੂੰ ਮਿਥੇ ਗਏ ਸਮੇਂ ਵਿਚ ਹਾਸਲ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਕਿਉਂ ਜੋ 31 ਮਾਰਚ 2023 ਤੱਕ ਬਿਨਾ ਕਿਸੇ ਦਬਾਅ ਦੇ ਇਸ ਸਕੀਮ ਦਾ ਲਾਭ ਉਠਾਇਆ ਜਾ ਸਕਦਾ ਹੈ । 1 ਅਪ੍ਰੇਲ 2023 ਤੋ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਪ੍ਰਦੁਸ਼ਣ ਦੀ ਰੋਕਥਾਮ ਅਤੇ ਰਾਹੀਂਪ੍ਰੋਜਕੈਟ ਲਾਗੂ ਕਰਨ ਲਈ ਸ਼ਹਿਰ ਵਿੱਚ ਚਲ ਰਹੇ ਆਟੋ ਰਿਕਸ਼ੇ ਇੰਪਾਉਂਡ ਕੀਤੇ ਜਾਣੇ ਹਨ ਅਤੇ ਜਰੂਰੀ ਕਾਰਵਾਈਆਂ ਕਰਕੇ ਪੁਰਾਣੇ ਡੀਜਲ ਆਟੋ ਚਾਲਕਾ ਨੂੰ ਈ-ਆਟੋ ਖਰੀਦਣ ਅਤੇ ਚਲਾਉਣ ਲਈ ਕਿਹਾ ਜਾਵੇਗਾ । ਜਿਸ ਵਾਸਤੇ ਮਿਤੀ-16/03/2023 ਨੂੰ ਦੁਪਹਿਰ 12 ਵਜੇ ਸੰਯੁਕਤ ਕਮਿਸ਼ਨਰ ਵਲੋਂ ਜਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਜਾਵੇਗੀ । ਤਾ ਜੋ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਵਿਯੁਤ ਬੰਦੀ ਕੀਤੀ ਜਾ ਸਕੇ ।
ਸੰਯੁਕਤ ਕਮਿਸ਼ਨਰ ਵਲੋਂ ਸ਼ਹਿਰ ਦੇ ਪੁਰਾਣੇ ਡੀਜਲ ਆਟੋ ਚਾਲਕਾ ਨੂੰ ਅਪੀਲ ਕੀਤੀ ਗਈ ਕੀ ਸਰਕਾਰ ਦੀ ਇਸ ਸਕੀਮ ਦਾ ਭਰਪੂਰ ਫਾਇਦਾ ਉਠਾਣ ਅਤੇ ਆਪ ਕਮਾਈ ਕਰਨ ਦੇ ਨਾਲ- ਨਾਲ ਘਰ ਦੀਆ ਔਰਤਾਂ ਫ੍ਰੀ ਕੋਰਸਾ ਦਾ ਫਾਇਦਾ ਲੈ ਕੇ ਘਰ ਦੀ ਕਮਾਈ ਵਿਚ ਸਹਿਯੋਗ ਪਾਣ ।
ਅੱਜ ਦੀ ਇਸ ਮੀਟਿੰਗ ਵਿਚ ਲਾਅ ਅਫਸਰ ਅਮ੍ਰਿਤਪਾਲ ਸਿੰਘ, ਸਕੱਤਰ ਵਿਸ਼ਾਲ ਵਧਾਵਨ, ਸੁਪਡੰਟ ਅਸ਼ਿਸ਼ ਕੁਮਾਰ, ਜਸਵਿੰਦਰ ਸਿੰਘ, ਸਤਪਾਲ ਸਿੰਘ, ਪੁਸ਼ਪਿੰਦਰ ਸਿਘ, ਗੁਰਪ੍ਰੀਤ ਸਿੰਘ, ਹਰਬੰਸ ਲਾਲ, ਡੀ.ਐਮ ਨਵਦੀਪ, ਐਸ.ਐਚ.ਓ ਰਛਪਾਲ ਸਿੰਘ, ਸਮਾਰਰਟ ਸਿਟੀ ਦੇ ਰਮਨ ਸ਼ਰਮਾ, ਵਿਨੇ ਸ਼ਰਮਾ, ਪ੍ਰਾਜਲ ਦੇਸ਼ਪਾਡੇ ਆਦਿ ਹਾਜਰ ਸਨ ।

NO COMMENTS

LEAVE A REPLY