ਨਗਰ ਨਿਗਮ ਸਿਹਤ ਵਿਭਾਗ ਨੇ ਖਾਲਸਾ ਕਾਲਜ ਕਰਵਾਇਆ ਸੈਮੀਨਾਰ

0
17

ਡਾ.ਯੋਗੇਸ਼ ਨੇ ਈ ਵੇਸ਼ਟ ਵਿਸ਼ੇ ਸਬੰਧੀ ਕੀਤਾ ਜਾਗਰੂਕ
ਅੰਮ੍ਰਿਤਸਰ 17 ਫਰਵਰੀ (ਪਵਿੱਤਰ ਜੋਤ)  : ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋ ਕਰਵਾਏ ਗਏ ਟੈਕ ਫੈਸਟ ਮੌਕੇ ਨਗਰ ਨਿਗਮ ਅੰਮ੍ਰਿਤਸਰ ਵੱਲੋ ਇਸ ਸੈਮੀਨਾਰ ਵਿਚ ਹਿੱਸਾ ਲਿਆ ਗਿਆ ।ਸੈਮੀਨਾਰ ਦੌਰਾਨ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ ਯੋਗੇਸ਼ ਅਰੋੜਾ ਜੀ ਵੱਲੋਂ ਈ ਵੇਸਟ ਵਿਸ਼ੇ ਤੇ ਆਪਣੇ ਵੀਚਾਰ ਰੱਖੇ । ਜਿਸ ਵਿਚ ਉਨ੍ਹਾਂ ਵੱਲੋਂ ਈ ਵੇਸਟ ਦੇ ਹਾਨੀਕਾਰਕ ਨੁਕਸਾਨ ਬਾਰੇ ਸਮਝਾਉਂਦੇ ਹੋਏ ਇਸ ਦੇ ਪ੍ਰਬੰਧਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਇਹ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਸਮੇਂ ਵੱਖ ਵੱਖ ਜ਼ੋਨਾ ਵਿਚ ਕੁੱਲ ਪੰਜ ਐਮ ਆਰ ਐੱਫ ਬਣਾਏ ਹੋਏ ਹਨ ਜਿੱਥੇ ਈ ਵੇਸਟ ਦੇ ਕਲੈਕਸ਼ਨ ਪੁਆਇੰਟ ਬਣਾਏ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਵੱਲੋ ਕੁੱਲ 100ਕਾਲੈਕਸ਼ਨ ਪੁਆਇੰਟ ਹੋਰ ਬਣਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ ਤਾਂ ਜੌ ਈ ਵੇਸਟ ਦੇ ਪ੍ਰਬੰਧਨ ਸਹੀ ਢੰਗ ਨਾਲ ਹੋ ਸਕੇ ਇਸ ਮੌਕੇ ਤੇ ਨਗਰ ਨਿਗਮ ਦੇ ਸੀ ਐਸ ਆਈ ਰਣਜੀਤ ਸਿੰਘ,ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਹਰਭਜਨ ਸਿੰਘ, ਡਾ ਤਮਿੰਦਰ ਸਿੰਘ ,ਅਵਤਾਰ ਸਿੰਘ ਆਦਿ ਸ਼ਾਮਿਲ ਸਨ।

NO COMMENTS

LEAVE A REPLY