ਚੰਡੀਗੜ੍ਹ/ਅੰਮ੍ਰਿਤਸਰ: 12 ਫਰਵਰੀ (ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਗਠਨ ਦੇ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸੂਲੂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਥੋਮਸ ਮਸੀਹ ਨੇ ਆਪਣੀ ਨਵੀਂ ਸੂਬਾਈ ਟੀਮ ਅਤੇ ਕਾਰਜਕਾਰੀ ਮੈਂਬਰਾਂ ਦਾ ਐਲਾਨ ਕੀਤਾ ਹੈ।
ਥੋਮਸ ਮਸੀਹ ਵੱਲੋਂ ਆਪਣੀ ਸੂਬਾਈ ਟੀਮ ‘ਚ ਮੀਤ ਪ੍ਰਧਾਨ ਵਜੋਂ ਹੰਮਦ ਜ਼ਹੀਰਪ੍ਰੀਤ, ਅਨਵਰ ਅਲੀ, ਸਾਹੇਲ ਚੌਹਾਨ, ਤਰਸੇਮ ਮਸੀਹ, ਜਸਵਿੰਦਰ ਮਸੀਹ ਅਤੇ ਜੇਮੇਸ਼ ਮਸੀਹ ਸੋਨੀ ਨੂੰ ਨਿਯੁਕਤ ਕੀਤਾ ਹੈ। ਵਰਿੰਦਰ ਮਸੀਹ ਅਤੇ ਗੁਲਜ਼ਾਰ ਖਾਨ ਨੂੰ ਜਨਰਲ ਸਕੱਤਰ ਵਜੋਂ ਅਤੇ ਸਕੱਤਰ ਵਜੋਂ ਰਾਜੇਸ਼ ਜੈਨ, ਨਿੱਕ ਖਾਨ, ਵਿਲੀਅਮ ਮਸੀਹ, ਅੰਦਰਾਸ ਮਸੀਹ, ਰਾਜ ਕੁਮਾਰ ਅਤੇ ਰਿਪਨ ਜੈਨ ਨੂੰ ਨਿਯੁਕਤ ਕੀਤਾ ਗਿਆ ਹੈ। ਖਜ਼ਾਨਚੀ ਵਜੋਂ ਸਤਪਾਲ ਮਸੀਹ ਨੂੰ, ਸੋਸ਼ਲ ਮੀਡੀਆ ਕੋਆਰਡੀਨੇਟਰ ਵਜੋਂ ਗੁਰਚਰਨ ਸਿੰਘ ਨੂੰ ਅਤੇ ਕੋ-ਕੋਆਰਡੀਨੇਟਰ ਵਜੋਂ ਰੋਬਿਨ ਨੂੰ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਦੇ ਔਹਦੇ ‘ਤੇ ਅਸਰਾਰ ਤਰੀਨ ਨੂੰ ਅਤੇ ਦਫ਼ਤਰ ਸਕੱਤਰ ਵਜੋਂ ਚਰਨ ਮਸੀਹ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਜੀ ਕਸ਼ਮੁਦੀਨ, ਨਜ਼ੀਰ ਖਾਨ, ਸੈਮੂਅਲ ਮਸੀਹ, ਅਕਬਰ ਅਲੀ, ਪੱਪੂ ਖਾਨ, ਰਾਜਨ, ਦੀਪਕ ਮੱਟੂ, ਗੌਤਮ, ਵਿਲਸਨ ਮਸੀਹ ਅਤੇ ਸ਼ਹਿਨਾਜ਼ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਥੋਮਸ ਮਸੀਹ ਨੇ ਇਸ ਮੌਕੇ ਕਿਹਾ ਕਿ ਇਹ ਸਾਰੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵੱਲੋਂ ਦਿੱਤੇ ਗਏ ਕਾਰਜਾਂ ਅਤੇ ਜਥੇਬੰਦੀ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਪਾਰਟੀ ਵੱਲੋਂ ਇਹਨਾਂ ਨੂੰ ਸੂਬਾਈ ਭਾਜਪਾ ਘੱਟ ਗਿਣਤੀ ਮੋਰਚਾ ਵਿੱਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਸਾਰੇ ਆਪੋ-ਆਪਣੇ ਖੇਤਰਾਂ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਅਤੇ ਦ੍ਰਿੜ ਇਰਾਦੇ ਨਾਲ ਕੰਮ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨਗੇ।