ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਕੈਂਪ,ਮੁਫ਼ਤ ਵੰਡੀਆਂ ਦਵਾਈਆਂ

0
12

ਬੁਢਲਾਡਾ 6 ਫਰਵਰੀ (ਦਵਿੰਦਰ ਸਿੰਘ ਕੋਹਲੀ):  ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮੁਫਤ ਮੈਡੀਕਲ ਚੈਕ ਕੈਂਪ ਲਗਾਇਆ ਗਿਆ। ਇਸ ਮੌਕੇ ਸੈਂਕੜੇ ਲੋਕਾਂ ਵੱਲੋਂ ਕੈਂਪ ਦਾ ਲਾਭ ਲੈਂਦਿਆਂ ਮੁਫਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਤੇ ਕੈਂਪ ਦੀ ਸ਼ੁਰੂਆਤ ਜਯੋਤੀ ਪ੍ਰਚੰਡ ਕਰਦਿਆਂ ਡਾ. ਅਮਨਦੀਪ, ਡਾ. ਵਿਪਨ ਗੋਇਲ ਅਤੇ ਸੀ.ਏ. ਰਾਜ ਕੁਮਾਰ ਮਿੱਤਲ ਵੱਲੋਂ ਅਦਾ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਿਰਕਤ ਕੀਤੀ। ਕੈਂਪ ਦੌਰਾਨ ਐਡਵੋਕੇਟ ਜੈਨੀ ਕਾਠ ਨੇ ਦੱਸਿਆ ਕਿ ਸੰਸਥਾਂ ਲੰਬੇ ਸਮੇਂ ਤੋਂ ਮਾਨਵਤਾ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਦੌਰਾਨ ਲੋੜਵੰਦ ਲੋਕਾਂ ਦੀ ਜਿੱਥੇ ਮਦਦ ਕੀਤੀ ਗਈ ਉਥੇ ਸੇਵਾ ਭਾਰਤੀ ਦੇ ਸਹਿਯੋਗ ਦੇ ਨਾਲ ਲੋੜਵੰਦਾਂ ਤੱਕ ਲੰਗਰ ਦੀ ਵਿਵਸਥਾ ਕਰਦਿਆਂ ਰਸੋਈ ਵੀ ਸਥਾਂਪਿਤ ਕੀਤੀ ਗਈ ਸੀ। ਇਸ ਕੈਂਪ ਵਿੱਚ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਗਗਨਦੀਪ ਗੁਪਤਾ, ਜਿਗਰ ਅਤੇ ਪੇਟ ਦੇ ਮਾਹਿਰ ਡਾ. ਵਿਪਨ ਗੋਇਲ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਸੰਕਲਪ ਸਿੰਗਲਾ, ਦਿਮਾਗੀ ਰੋਗਾਂ ਦੀ ਮਾਹਿਰ ਸ਼ੀਨੂੰ ਸਿੰਗਲਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਅਮਨਦੀਪ ਗੋਇਲ ਵੱਲੋਂ ਕਰੀਬ 300 ਮਰੀਜਾਂ ਦਾ ਚੈਕ ਅੱਪ ਕੀਤਾ ਗਿਆ। ਕੈਂਪ ਦੌਰਾਨ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਲੋੜੀਂਦੇ ਟੈਸ਼ਟ ਵੀ ਕੀਤੇ ਗਏ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਸ਼ਿਵ ਕਾਂਸਲ ਨੇ ਪਹੁੰਚੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

NO COMMENTS

LEAVE A REPLY