ਮਜੀਠਾ ਰੋਡ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਟੁੱਟ ਲੰਗਰ ਵਰਤਾਇਆ ਗਿਆ

0
29

 

ਅੰਮ੍ਰਿਤਸਰ,27 ਜਨਵਰੀ (ਪਵਿੱਤਰ ਜੋਤ)- ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸਿੰਘ ਸਭਾ,ਇੰਦਰਾ ਕਲੋਨੀ,ਮਜੀਠਾ ਰੋਡ ਦੀਆਂ ਸੰਗਤਾਂ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹੋਏ ਮਜੀਠਾ ਰੋਡ ਵਿਖੇ ਸੰਗਤਾਂ ਵਿੱਚ ਗੁਰੂ ਘਰ ਦਾ ਅਟੁੱਟ ਲੰਗਰ ਵਰਤਾਇਆ ਗਿਆ। ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਅਰਦਾਸ ਕੀਤੀ ਗਈ। ਪ੍ਮੁੱਖ ਮੰਗਲ ਸਿੰਘ,ਕੰਵਲਜੀਤ ਸਿੰਘ ਬੱਲ,ਬਲਬੀਰ ਸਿੰਘ,ਬਾਬਾ ਗੁਰਮੀਤ ਸਿੰਘ,ਮੰਗਲ ਸਿੰਘ ਖੁੰਡਾ,ਇੰਦਰ ਸਿੰਘ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੇ ਪ੍ਰਕਾਸ਼ ਪਾਉਂਦੇ ਹੋਏ ਸਾਰਿਆਂ ਨੂੰ ਗੁਰੂ ਵਾਲੇ ਬਣਨ ਲਈ ਜਾਗਰੂਕ ਕੀਤਾ। ਉਹਨਾਂ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਲੰਗਰ ਦੀ ਪ੍ਰਥਾ ਉਪਰ ਚੱਲਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿਚੋਂ ਕੁਝ ਹਿੱਸਾ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਜ਼ਰੂਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਲਾਕੇ ਦੀ ਸੰਗਤ ਵੱਲੋਂ ਧਾਰਮਿਕ ਪ੍ਰੋਗਰਾਮ ਅੱਗੇ ਤੋਂ ਵੀ ਲਗਾਤਾਰ ਕੀਤੇ ਜਾਣਗੇ। ਇਸ ਮੌਕੇ ਤੇ ਅਰਵਿੰਦਰ ਵੜੈਚ, ਮੇਜਰ ਸਿੰਘ,ਮਾਸਟਰ ਕਾਬਲ ਸਿੰਘ,ਮਾਸਟਰ ਦਰਸ਼ਨ ਸਿੰਘ,ਸਤਵਿੰਦਰ ਸਿੰਘ ਪਿੰਕਾ,ਕੁਲਵੰਤ ਸਿੰਘ ਲਾਡੀ ਭੁੱਲਰ,ਜਗਤਾਰ ਸਿੰਘ ਕੁਲਵਿੰਦਰ ਸਿੰਘ, ਸਿਮਰਨਜੀਤ ਸਿੰਘ ਬੱਲ, ਸੁਖਰਾਜ ਸਿੰਘ,ਇੰਦਰਜੀਤ ਸ਼ਰਮਾ ਸਮੇਤ ਹੋਰ ਸੰਗਤਾਂ ਨੇ ਆਪਣੀਆਂ ਸੇਵਾਵਾਂ ਭੇਟ ਕੀਤੀਆਂ।

NO COMMENTS

LEAVE A REPLY