ਮਾਣ ਧੀਆਂ ਤੇ ਸੰਸਥਾ ਵੱਲੋਂ ਕੌਂਮੀ ਬਾਲੜੀ ਦਿਵਸ ਮੌਂਕੇ 24 ਹੋਣਹਾਰ ਬਾਲੜੀਆਂ ਸਨਮਾਨਿਤ

0
7
ਅੰਮ੍ਰਿਤਸਰ 24 ਜਨਵਰੀ (ਪਵਿੱਤਰ ਜੋਤ):  ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਅਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਦੀ ਯੋਗਵਾਈ ਹੇਠ ਅੱਜ “ਕੌਂਮੀ ਬਾਲੜੀ ਦਿਵਸ” ਮੌਂਕੇ ਪ੍ਰਭਾਕਰ ਸੀਨੀ. ਸੈਕੰ. ਸਕੂਲ,ਛੇਹਰਟਾ ਵਿਖ਼ੇ ਕਰਾਏ ਗਏ ਇੰਟਰ-ਸਕੂਲ ਪੋਸਟਰ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋ 50 ਦੇ ਕਰੀਬ ਵਿਦਿਆਰਥੀਆਂ ਵੱਲੋਂ ਬਣਾਏ ਗਏ ਬੇਹਤਰੀਨ ਪੋਸਟਰਾ ਵਿੱਚੋ ਆਰਟ ਟੀਚਰ ਅਸ਼ਵਨੀ ਕੁਮਾਰ ਲਵਲੀ ਦੀ ਪਾਰਖੂ ਨਜ਼ਰ ਨੇ ਨਤੀਜਾ ਕੱਢਦਿਆਂ ਜਾਣਕਾਰੀ ਦਿੱਤੀ ਅਲੈਗਜ਼ੇਡਰਾ ਹਾਈ ਸਕੂਲ ਦੀ ਅਕਸ਼ਰਾ ਨੇ ਪਹਿਲਾ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਦੀ ਗੁਰਕੀਰਤ ਕੌਰ ਨੇ ਦੂਜਾ, ਰਿਆਨ ਇੰਟਰਨੈਸ਼ਨਲ ਸਕੂਲ ਦੀ ਕੰਵਰਜੀਤ ਕੌਰ ਨੇ ਤੀਸਰਾ ਅਤੇ ਹੋਲੀ ਹਾਰਟ ਪ੍ਰੈਜ਼ੀਡੇਂਸੀ ਸਕੂਲ ਦੀ ਕ੍ਰਿਸ਼ਮਾਪ੍ਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ l ਇਸ ਤੋਂ ਇਲਾਵਾ ਰਿਆਨ ਇੰਟਰਨੈਸ਼ਨਲ ਸਕੂਲ ਦੀਆਂ ਹਰਸੀਰਤ ਕੌਰ,
 ਸੁਪ੍ਰੀਤ ਕੌਰ,ਮੰਨਤ ਰੰਧਾਵਾ,ਅਵਰੀਤ ਕੌਰ,
ਸੰਜਮਪ੍ਰੀਤ ਕੌਰ, ਗੁੰਨੀਤ ਕੌਰ ਔਲਖ ਅਤੇ ਪ੍ਰਭਾਕਰ ਸੀਨੀ.ਸੈਕੰ.ਸਕੂਲ, ਛੇਹਰਟਾ ਦੀਆਂ ਸਤਵਿੰਦਰ ਕੌਰ,ਸੰਦੀਪ ਕੌਰ,ਮੰਨਤ, ਸਾਈਆਂਸ਼ੀ,ਦਿਵਿਆ,ਜਸ਼ਨ ਅਤੇ ਕਰਮਜੀਤ ਕੌਰ ਹੋਣਹਾਰ ਖ਼ਿਡਾਰਣਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਨ ਲਈ ਪੁੱਜੇ ਮੁੱਖ  ਮਹਿਮਾਨ ਸ਼੍ਰੀ ਰਾਜੇਸ਼ ਕੱਕੜ (ਏਸੀਪੀ.ਟ੍ਰੈਫਿਕ) ਅਤੇ ਸ਼੍ਰੀ ਹਰਦੇਸ ਸ਼ਰਮਾ (ਪ੍ਰਸਿੱਧ ਸਮਾਜ ਸੇਵਕ) ਨੇ ਸਾਂਝੇ ਤੌਰ ਤੇ ਆਪਣੇ ਸੰਬੋਧਨ ਚ ਕਿਹਾ ਸਾਨੂੰ ਲੜਕੀਆਂ ਪ੍ਰਤੀ ਇਸ ਸੋਚ ਨੂੰ ਮਿਟਾਉਣ ਲਈ ਇਸ ਦੇਸ਼ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨਾ ਪਵੇਗਾ, ਸਖ਼ਤ ਕਾਨੂੰਨ ਲਾਗੂ ਕਰਨੇ ਪੈਣਗੇ ਤਾਂ ਕਿ ਰਾਹ ਜਾਂਦੀ ਲੜਕੀ ਵੱਲ ਕੋਈ ਅੱਖਾਂ ਚੁੱਕ ਕੇ ਵੇਖਣ ਤੋਂ ਪਹਿਲਾਂ ਸੌ ਵਾਰ ਸੋਚੇ । ਸਾਡੀਆਂ ਸਰਕਾਰਾਂ ਅਤੇ ਕਾਫ਼ੀ ਸੰਸਥਾਵਾਂ ਬਾਲੜੀਆਂ ਲਈ ਢੁਕਵਾਂ ਮਾਹੌਲ ਯਕੀਨੀ ਬਣਾਉਣ ਦਾ ਬਹੁਤ ਯਤਨ ਕਰਦੀਆਂ ਰਹਿੰਦੀਆਂ ਨੇ । ਜਿਵੇੰ ਕੇ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ ਜ਼ਿਲ੍ਹੇ ਵਿੱਚ ਪਿੱਛਲੇ 20 ਸਾਲ ਤੋਂ ਭਰੂਣ ਹੱਤਿਆ ਖਿਲਾਫ਼,ਸਮਾਜਿਕ ਬੁਰਾਈਆਂ ਖਿਲਾਫ਼ ਅਤੇ ਹੋਣਹਾਰ ਬੇਟੀਆ ਦੇ ਮਾਣ ਸਨਮਾਨ ਲਈ ਤੱਤਪਰ ਰਹਿੰਦੀ ਹੈ l ਸਾਰੇ ਯਤਨ , ਉਦੋਂ ਹੀ ਕਾਮਯਾਬ ਹੋਣਗੇ ਜਦ ਸਮਾਜ ਵਿਚ ਲੋਕ ਆਪਣੇ ਬੇਟਿਆਂ ਨੂੰ ਲੜਕੀ ਦੀ ਇੱਜ਼ਤ ਕਰਨੀ ਪਹਿਲੇ ਦਿਨ ਤੋਂ ਸਿਖਾਉਣਗੇ ।
ਆਉ, ਸਾਰੇ ਮਿਲ ਕੇ ਪ੍ਰਣ ਕਰੀਏ ਕਿ ਇਕ ਬਾਲੜੀ ਨੂੰ ਪੜ੍ਹਾਉਣ ਦਾ ਬੀੜਾ ਜ਼ਰੂਰ ਚੁੱਕੀਏ,ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਕੌਂਮੀ ਬਾਲੜੀ ਦਿਵਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਬਾਲ ਵਿਕਾਸ ਮੰਤਰਾਲਾ ਤੇ ਭਾਰਤ ਸਰਕਾਰ ਵਲੋਂ ਸਾਲ 24 ਜਨਵਰੀ 2008 ਤੋਂ ਕੌਂਮੀ ਬਾਲੜੀ ਦਿਵਸ ਮਨਾਉਣਾ ਨਿਰਧਾਰਤ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਲੜਕੀਆਂ ਨਾਲ ਹੁੰਦੀਆਂ ਨਾ ਬਰਾਬਰੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ । ਠੀਕ ਹੀ ਕਿਹਾ ਜਾਂਦਾ ਹੈ ਕਿ ਅਗਰ ਲੜਕੇ ਨੂੰ ਪੜ੍ਹਾਉਂਦੇ ਹਾਂ ਤੇ ਇਕੱਲੇ ਇਨਸਾਨ ਨੂੰ ਪੜ੍ਹਾ ਰਹੇ ਹਾਂ, ਪਰ ਜੇਕਰ ਇਕ ਲੜਕੀ ਨੂੰ ਪੜਾਉਂਦੇ ਹਾਂ ਤਾਂ ਪੂਰੇ ਪਰਿਵਾਰ ਨੂੰ ਪੜ੍ਹਾ ਰਹੇ ਹਾਂ, ਬਾਲੜੀ ਇਕ ਆਸ਼ੀਰਵਾਦ ਹੁੰਦੀ ਹੈ, ਕਿੰਨੇ ਰੋਲ ਨਿਭਾਉਂਦੀ ਹੈ,ਬੇਟੀ,ਭੈਣ, ਪਤਨੀ,ਦੋਸਤ । ਇਕ ਘਰ ਦੀ ਹੋਂਦ ਨੂੰ ਥੰਮ੍ਹ ਵਾਂਗ ਸੰਭਾਲ ਕੇ ਰੱਖਦੀ ਹੈ ਤੇ ਬਦਲੇ ਵਿਚ ਸਿਰਫ਼ ਆਦਰ ਭਾਲਦੀ ਹੈ । ਲੜਕੀ ਪੜ੍ਹੀ-ਲਿਖੀ ਹੋਵੇਗੀ ਤਾਂ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ,ਆਪਣੇ ਖੁੱਲੇ , ਨਜ਼ਰੀਏ ਨਾਲ ਵੱਡਾ ਕਰੇਗੀ ਤੇ ਅੱਗੇ ਤੋਂ ਅੱਗੇ ਇਹ ਲੜੀ ਚਲਦੀ ਰਹੇਗੀ । ਇਹ ਸਮਾਜ ਦੇ ਕੁਝ ਵਰਗਾਂ ਵਿਚ ਪੈਦਾ ਹੋਈ ਜਾਗਰੂਕਤਾ ਦਾ ਨਤੀਜਾ ਹੀ ਹੈ ਕਿ ਲੜਕੀਆਂ ਅੱਜ ਪੜ੍ਹਾਈ ਵਿਚ,ਨੌਕਰੀਆਂ ਵਿੱਚ ਇਥੋਂ ਤੱਕ ਕਿ ਆਪਣੇ ਘਰ,ਪਰਿਵਾਰ,ਮਾਂ ਬਾਪ ਦੀ ਸੰਭਾਲ ਵਿਚ ਅਤੇ ਰੋਜ਼ਮਰਾ ਕੰਮਾਂ ਵਿਚ ਲੜਕਿਆਂ ਨਾਲੋਂ ਅੱਗੇ ਨਿਕਲ ਗਈਆਂ ਹਨ । ਇਕ ਬਾਲੜੀ ਨੂੰ ਪੈਦਾ ਹੋਣ ਤੋਂ ਲੈ ਕੇ ਹੋਸ਼ ਸੰਭਾਲਣ ਤਕ ਪ੍ਰੇਰਨਾ ਦੇ ਇਕ ਹੰਭਲੇ ਦੀ ਲੋੜ ਹੈ । ਉਸ ਨੂੰ ਇਹ ਅਹਿਸਾਸ ਦਿਵਾਉਣ ਦੀ ਲੋੜ ਹੈ ਕਿ ਉਹ ਅਨਮੋਲ ਹੈ , ਉਸ ਨੂੰ ਅੱਗੇ ਵਧਣ ਦੇ ਮੌਕੇ ਦੇਣ ਦੀ ਲੋੜ ਹੈ, ਆਉ ! ਇਕ ਵਾਰ ਫਿਰ ਰਾਸ਼ਟਰੀ ਬਾਲੜੀ ਦਿਵਸ ’ ਤੇ ਅਰਦਾਸ ਕਰੀਏ ਕਿ ਕਾਸ਼ ! ਸਾਡਾ ਸਮਾਜ , ਦੇਸ਼ , ਇਕ ਸੁਰੱਖਿਅਤ ਤੇ ਖੁਸ਼ੀਆਂ ਭਰੀ ਜਗ੍ਹਾ ਬਣ ਜਾਵੇ ਜਿਥੇ ਸਾਡੀਆਂ ਬਾਲੜੀਆਂ ਹਮੇਸ਼ਾ ਖੁੱਲ੍ਹ ਦਿਲੀ ਨਾਲ ਜੀਅ ਸਕਣ , ਉੱਚੀਆਂ ਉਡਾਰੀਆਂ ਮਾਰ ਸਕਣ ਤੇ ਹਮੇਸ਼ਾ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਸਕਣ । ਇਸ ਮੌਂਕੇ ਇੰਸਪੈਕਟਰ ਨਵਰੀਤ ਸਿੰਘ,ਟ੍ਰੈਫਿਕ ਐਜੂਕੇਸਨ ਇੰਚਾਰਜ ਦਲਜੀਤ ਸਿੰਘ, ਸਬ-ਇੰਸਪੈਕਟਰ, ਏਐਸਆਈ ਜੋਗਾ ਸਿੰਘ, ਸਲਵੰਤ ਸਿੰਘ,ਰਾਜੇਸ਼ ਕੁਮਾਰ,ਪੂਜਾ ਓਬਰਾਏ, ਬਲਜਿੰਦਰ ਸਿੰਘ ਮੱਟੂ ਅਤੇ ਗੁਰਸ਼ਰਨ ਸਿੰਘ ਸੰਧੂ ਹਾਜ਼ਿਰ ਸੀ l

NO COMMENTS

LEAVE A REPLY