ਹਰਵਿੰਦਰ ਸਿੰਘ ਸੰਧੂ ਨੂੰ ਭਾਜਪਾ ਦੀ ਜ਼ਿਲ੍ਹਾ ਟੀਮ ਦਾ ਅਹੁਦੇਦਾਰ ਐਲਾਨਿਆ ਗਿਆ

0
5
ਅੰਮ੍ਰਿਤਸਰ 24 ਜਨਵਰੀ (ਅਰਵਿੰਦਰ ਵੜੈਚ) :  ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਸਲਾਹ ਮਸ਼ਵਰਾ ਕਰਕੇ ਆਪਣੀ ਟੀਮ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।
ਹਰਵਿੰਦਰ ਸੰਧੂ ਵਲੋਂ ਆਪਣੀ ਟੀਮ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਦੇ ਪਦ ਤੇ  ਬਲਦੇਵ ਰਾਜ ਬੱਗਾ, ਅਨੁਜ ਸਿੱਕਾ, ਸੰਜੇ ਸ਼ਰਮਾ, ਸਰਬਜੀਤ ਸਿੰਘ ਸ਼ੰਟੀ, ਪਰਮਜੀਤ ਸਿੰਘ ਬੱਤਰਾ, ਮੋਹਿਤ ਮਹਾਜਨ, ਸੰਜੀਵ ਖੋਸਲਾ, ਮੀਨੂੰ ਸਹਿਗਲ, ਅਵਿਨਾਸ਼ ਸ਼ੈਲਾ, ਅਵਿਨਾਸ਼ ਸ਼ੈਲਾ ਅਤੇ ਚੰਦਰ ਸ਼ੇਖਰ,  ਜ਼ਿਲ੍ਹਾ ਜਨਰਲ ਸਕੱਤਰ ਵਜੋਂ ਸਲਿਲ ਕਪੂਰ, ਸੰਜੀਵ ਕੁਮਾਰ ਤੇ ਮਨੀਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ,  ਜਿਲਾ ਖ਼ਜਾਨਚੀ ਵਜੋਂ ਪਵਨ ਕੁਮਾਰ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ, ਜਿਲਾ ਸਕੱਤਰ ਵਜੋਂ ਰਾਜੇਸ਼ ਕੁਮਾਰ ਟੋਨੀ, ਸ਼ਰੂਤੀ ਵਿੱਜ, ਮਨਜੀਤ ਸਿੰਘ ਥਿੰਦ, ਰਾਜੀਵ ਸ਼ਰਮਾ (ਡਿੰਪੀ) ਤੇ ਕਪਿਲ ਸ਼ਰਮਾ , ਸੱਤਪਾਲ ਡੋਗਰਾ ਤੇ ਵਿਨੀ ਸੋਨੀ ਨੂੰ ਦਫ਼ਤਰੀ ਸਕੱਤਰ ਨਿਯੁਕਤ ਕੀਤਾ ਗਿਆ | ਸਹਿ-ਸਕੱਤਰ ਅਤੇ ਯਸ਼ਿਵ ਭੂਟਾਨੀ ਮੀਡੀਆ ਇੰਚਾਰਜ ਵਜੋਂ ਸ਼ਾਮਲ ਹੋਏ।
ਹਰਵਿੰਦਰ ਸਿੰਘ ਸੰਧੂ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਅਹੁਦੇਦਾਰ ਭਾਜਪਾ ਦੇ ਸੁਲਝੇ ਅਤੇ ਡਾਊਨ ਟੂ ਅਰਥ ਲੀਡਰ ਹਨ ਅਤੇ ਇਹ ਸਾਰੇ ਲੋਕ ਜਥੇਬੰਦੀ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਜਥੇਬੰਦੀ ਨੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਸਾਰੇ ਅਹੁਦੇਦਾਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ।

NO COMMENTS

LEAVE A REPLY