ਬੈਨਰ ਹੋਰਡਿੰਗ ਲਗਾਉਣ ਵਾਲੇ ਸਾਵਧਾਨ,50 ਹਜ਼ਾਰ ਤੱਕ ਹੋ ਸਕਦਾ ਹੈ ਜ਼ੁਰਮਾਨਾ

0
31

ਅੰਮ੍ਰਿਤਸਰ 19 ਜਨਵਰੀ (ਰਾਜਿੰਦਰ ਧਾਨਿਕ) : ਅੰਮ੍ਰਿਤਸਰ ਸਿਫਤੀ ਦਾ ਘਰ” ਇਹ ਸ਼ਹਿਰ ਇੱਕ ਇਤਿਹਾਸਿਕ, ਪਵਿੱਤਰ ਅਤੇ ਗੁਰੂ ਦੀ ਨਗਰੀ ਹੈ। ਸ਼ੀ ਦਰਬਾਰ ਸਾਹਿਬ ਅਤੇ ਨਤਮਸਤਕ ਹੋਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਆਉਂਦੇ ਹਨ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸ਼ਹਿਰ ਦੀ ਪਵਿੱਤਰਤਾ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣਾ ਸਾਡੇ ਸਾਰੇ ਸ਼ਹਿਰਵਾਸੀਆਂ
ਦਾ ਫਰਜ਼ ਹੈ ਪਰ ਸ਼ਹਿਰ ਵਿੱਚ ਕੁੱਝ ਲੋਕਾਂ ਵੱਲੋ ਜਗ੍‌-ਜਗਾ੍‌ ਤੇ ਅਣ-
ਅਧਿਕਾਰਤ ਤੌਰ ਤੇ ਪੋਸਟਰ/ਬੈਨਰ/ਬੋਰਡ/ਹੋਰਡਿੰਗ ਆਦਿ ਲਗਾਉਣ ਕਾਰਨ ਜਿੱਥੇ ਸ਼ਹਿਰ ਦੀ ਸੁੰਦਰਤਾ ਪ੍ਭਾਵਿਤ ਹੁੰਦੀ ਹੈ ਉੱਥੇ ਸ਼ਹਿਰ ਦਾ ਅਕਸ ਵੀ ਖਰਾਬ ਹੁੰਦਾ ਹੈ।

ਇਸ ਲਈ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ
ਸ਼ਹਿਰ ਵਿੱਚ ਕਿਸੇ ਵੀ ਜਗਾ ਤੇ ਵਪਾਰਿਕ/ਧਾਰਮਿਕ/ਰਾਜਨੀਤਿਕ
ਅਣ-ਅਧਿਕਾਰਤ ਤੋਰ ਤੇ ਲਗਾਏ ਜਾਣ ਵਾਲੇ ਪੋਸਟਰ/ਬੈਨਰ/ਬੋਰਡ/ਹੋਰਡਿੰਗ ਆਦਿ ਨਾ ਲਗਾਏ ਜਾਣ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਸੂਰਤ ਵਿਚ ਪੰਜਾਬ ਮਿਉਂਸਪਲ act-1976 ਦੀ ਧਾਰਾ 123 ਅਤੇ ਦਾ ਪੰਜਾਬ ਪ੍ਰੇਵੇਂਸ਼ਨ ਆਫ ਡਿਫੈਸਮੇਂਟ ਆਫ ਪ੍ਰਾਪਰਟੀ ਐਕਟ -1997 ਅਨੁਸਾਰ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ 50 ਹਜ਼ਾਰ ਤੱਕ ਜੁਰਮਾਨਾ ਵੀ ਲਗਾਇਆ ਜਾਵੇਗਾ

NO COMMENTS

LEAVE A REPLY