ਬੁਢਲਾਡਾ, 10 ਜਨਵਰੀ (ਦਵਿੰਦਰ ਸਿੰਘ ਕੋਹਲੀ)-ਜਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਵੱਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵਿਖੇ 11 ਜਨਵਰੀ ਨੂੰ ਵਿਸ਼ੇਸ਼ ਸਮਾਗਮ ਮਨਾਇਆ ਜਾਵੇਗਾ।ਜਿਸ ਵਿੱਚ ਕਈ ਉੱਚ ਪੱਧਰੀ ਕਲਾਕਾਰ ਅਤੇ ਮੁੱਖ ਮਹਿਮਾਨ ਆਪਣੀ ਸ਼ਿਰਕਤ ਕਰਨਗੇ।ਇਸ ਸਮਾਗਮ ਵਿੱਚ ਉੱਚੇਚੇ ਤੌਰ’ਤੇ ਮੈਂਬਰ ਪਾਰਲੀਮੈਂਟ ਅਤੇ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਉਣਗੇ।ਇਸ ਸਮਾਗਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਲਦੀਪ ਕੌਰ ਅਤੇ ਡਾ.ਨਾਨਕ ਸਿੰਘ ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਮਾਨਸਾ ਕਰਨਗੇ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ,ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਜਿੰਦਰ ਵਰਮਾ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਰੋਹ ਸਵੇਰੇ 10 ਵਜੇ ਤੋਂ ਸ਼ਾਮ ਤੱਕ ਜਾਰੀ ਰਹੇਗਾ। ਜਿਸ ਦੌਰਾਨ 15 ਹੋਣਹਾਰ ਧੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਕਲਾਕਾਰ ਪਾਲੀ ਦੇਤਵਾਲੀਆ, ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ, ਦਲਜੀਤ ਕੌਰ,ਹਰਮੀਤ ਜੱਸੀ ਅਤੇ ਡੀ ਗਿੱਲ,ਸੁਪ੍ਰੀਤ ਧਾਲੀਵਾਲ ਆਦਿ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਇਸ ਉਦਘਾਟਨ ਸਮਾਰੋਹ ਵਿਚ ਡਾ.ਬਰਿੰਦਰ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਜ਼ਿਲ੍ਹਾ ਮਾਨਸਾ,ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਸ.ਚਰਨਜੀਤ ਸਿੰਘ ਅੱਕਾਂਵਾਲੀ,ਡਾ.ਵਿਜੈ ਕੁਮਾਰ ਸਿੰਗਲਾ ਐੱਮ.ਐੱਲ.ਏ. ਜ਼ਿਲ੍ਹਾ ਮਾਨਸਾ,ਪਿ੍ੰਸੀਪਲ ਬੁੱਧ ਰਾਮ ਐੱਮ.ਐੱਲ.ਏ.ਬੁਢਲਾਡਾ,ਸ.ਗੁਰਪ੍ਰੀਤ ਸਿੰਘ ਬਣਾਵਾਲੀ ਐੱਮ.ਐੱਲ.ਏ. ਸਰਦੂਲਗੜ,ਡਾ.ਸੰਦੀਪ ਘੰਡ ਜ਼ਿਲ੍ਹਾ ਪ੍ਰੋਗਰਾਮ ਅਫਸਰ,ਸ੍ਰੀ.ਪ੍ਰੇਮ ਅਰੋੜਾ,ਸ.ਦਿਲਰਾਜ ਸਿੰਘ ਭੂੰਦੜ ਸਾਬਕਾ ਐੱਮ.ਐੱਲ.ਏ.,ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਐਮ.ਐੱਲ.ਏ. ਹਲਕਾ ਮਾਨਸਾ,ਸ.ਜਗਦੀਪ ਸਿੰਘ ਨੱਕਈ ਸਾਬਕਾ ਸੰਸਦੀ ਸਕੱਤਰ,ਡਾ.ਜਨਕ ਰਾਜ ਸਿੰਗਲਾ ਐਮ.ਡੀ.ਜਿਲ੍ਹਾ ਪ੍ਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ,ਸ.ਗੁਰਪਾਲ ਸਿੰਘ,ਸ.ਗੁਰਪ੍ਰੀਤ ਸਿੰਘ ਚਹਿਲ, ਨਿਰਵੈਰ ਸਿੰਘ ਬੁਰਜ ਹਰੀ,ਡਾ. ਨਿਸ਼ਾਨ ਸਿੰਘ,ਪ੍ਰਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰੋਗਰਾਮ ਅਫਸਰ, ਵਰਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਅਫਸਰ, ਸ਼੍ਰੀਮਤੀ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ, ਸਰਬਜੀਤ ਸਿੰਘ ਜ਼ਿਲ੍ਹਾ ਯੂਥ ਅਫਸਰ ਮਾਨਸਾ,ਸ.ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ), ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਹਰਪ੍ਰੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਗੁਰਪਿਆਰ ਸਿੰਘ ਖਿਆਲੀ ਚਹਿਲਾਂਵਾਲੀ,ਮਨਿੰਦਰਵੀਰ ਸਿੰਘ ਗਿੱਲ ਲੀਗਲ ਐਡਵਾਇਜ਼ਰ, ਕੇਵਲ ਗਰਗ ਬੁਢਲਾਡਾ,ਸ.ਗੁਰਮੇਲ ਸਿੰਘ ਚੰਡੀਗੜ੍ਹ (ਸਮਾਜ ਸੇਵਕ), ਜਗਮੋਹਨ ਸਿੰਘ ਸਕੱਤਰ ਕਿ੍ਕਟ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ,ਸ.ਤਨਜੋਤ ਸਿੰਘ ਸਾਹਨੀ,ਡਾ.ਅਰਸ਼ਦੀਪ ਸਿੰਘ, ਅਮਨਦੀਪ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਕਲਾ ਮੰਚ ਮਾਨਸਾ, ਗੁਰਲਾਲ ਸਿੰਘ ਗਿੱਲ, ਵਰਿੰਦਰ ਸਿੰਘ ਸੋਨੀ, ਦਵਿੰਦਰ ਕੁਮਾਰ ਐਮ.ਸੀ. ਆਦਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਪਾਉਣਗੇ ਅਤੇ ਇਸ ਤੋਂ ਇਲਾਵਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਦੀ ਮਾਤਾ ਸ਼੍ਰੀਮਤੀ ਹਰਪਾਲ ਕੌਰ,ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ,ਬਿੱਕਰ ਸਿੰਘ ਮੰਘਾਣੀਆ,ਹਰਦੇਵ ਖਿਆਲਾ, ਦਰਸ਼ਨ ਸਿੰਘ ਹਾਕਮਵਾਲਾ,ਮੱਖਣ ਸਿੰਘ,ਨਰਿੰਦਰ ਸਿੰਘ ਖਿਆਲਾ, ਰਜਿੰਦਰ ਕੌਰ ਫਫੜੇ ਭਾਈਕੇ ਬਲਜਿੰਦਰ ਕੌਰ,ਗੁਰਪ੍ਰੀਤ ਸਿੰਘ ਅਚਾਨਕ, ਐਡਵੋਕੇਟ ਗਗਨਦੀਪ ਕੌਰ,ਰਣਪ੍ਰੀਤ ਰਾਣਾ, ਜਸਵੀਰ ਕੌਰ ਬਿਰਦੀ, ਡਿੰਪਲ ਫਰਵਾਹੀ, ਨਵਦੀਪ ਕੁਲੈਹਰੀ ਆਦਿ ਮੌਜੂਦ ਰਹਿਣਗੇ।