ਮੁਖਮੰਤਰੀ ਲਭ ਰਹੇ ਦੂਬ੍ਝੇ ਸੂਨੀਆਂ ‘ਤੋਂ ਨਿਵੇਸ਼ ਅਤੇ ਆਪਣੇ ਸਨਅਤਕਾਰ ਛੱਡ ਰਹੇ ਹਨ ਪੰਜਾਬ : ਅਸ਼ਵਨੀ ਸ਼ਰਮਾ

0
8

 

ਪੰਜਾਬ ਦੇ ਸਨਅਤਕਾਰਾਂ ਦਾ ਪੰਜਾਬ ਛੱਡ ਦੂਜੇ ਸੂਬਿਆਂ ਵਿੱਚ ਨਿਵੇਸ਼ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ

ਚੰਡੀਗੜ੍ਹ/ਅੰਮ੍ਰਿਤਸਰ, 23 ਦਿਸੰਬਰ ( ਪਵਿੱਤਰ ਜੋਤ) : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਸਨਅਤਕਾਰਾਂ ਵਲੋਂ ਗੁਆਂਡੀ ਸੂਬਿਆਂ ਵਿੱਚ ਨਿਵੇਸ਼ ਕੀਤੇ ਜਾਣ ‘ਤੇ ਗਹਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬਦੇ ਸਨਅਤਕਾਰਾਂ ਵਲੋਂ ਪੰਜਾਬ ਨੂੰ ਛੱਡ ਦੂਸਰੇ ਸੂਬਿਆਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਉਣਾ ਪੰਜਾਬ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈI ਸ਼ਰਮਾ ਨੇ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ,ਰਾਘਵ ਚੱਢਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹਨI
ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਪਰੇ ਬਿਆਨ ‘ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚਲੀ ਸਰਕਾਰ, ਕੇਜਰੀਵਾਲ ਅਤੇ ਰਾਘਵ ਚੱਡਾ ਨਾਲ ਮਿਲ ਕੇ ਪੰਜਾਬ ਵਿੱਚ ਅਰਾਜਕਤਾ ਫੈਲਾਈ, ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਹੋਏ,ਦੇਸ਼ ਵਿਰੋਧੀ ਤਾਕਤਾਂ ਨੂੰ ਸਿਰ ਚੁੱਕਣ ਦੀ ਖੁੱਲ ਦਿੱਤੀ। ਇਹਨਾਂ ਨੇ ਪਿਛਲੇ ਨੌਂ ਮਹੀਨਿਆਂ ਵਿੱਚ ਪੰਜਾਬ ਦੇ ਹਾਲਾਤ ਅਜਿਹੇ ਬਣਾ ਦਿੱਤੇ ਹਨ ਕਿ ਪੰਜਾਬ ਵਿੱਚ ਅਮਨ ਕਾਨੂੰਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈI ਗੈਗਸਟਰ ਵਪਾਰੀਆਂ ਤੋਂ ਸਰੇਆਮ ਫਰੋਤੀਆਂ ਮੰਗ ਰਹੇ ਹਨ ਅਤੇ ਜਿਹੜੇ ਬਿਜਨਸਮੈਨ ਉਹਨਾਂ ਦੀ ਗੱਲ ਨਹੀਂ ਮੰਨਦੇ ਜਾਂ ਪੁਲਿਸ ਕੋਲ ਪਹੁੰਚ ਕਰਦੇ ਹਨI ਉਹਨਾਂ ਦੇ ਪੁਲਿਸ ਦੀ ਹਾਜ਼ਰੀ ਵਿੱਚ ਸ਼ਰੇਆਮ ਕਤਲ ਹੋ ਰਹੇ ਹਨ, ਜਿਸ ‘ਤੋਂ ਪੰਜਾਬ ਦਾ ਹਰ ਵਰਗ ਘਬਰਾਇਆ ਹੋਇਆ ਹੈ ਅਤੇ ਦੁਖੀ ਹੈI
ਅਸ਼ਵਨੀ ਸ਼ਰਮੇ ਨੇ ਕਿਹਾ ਕਿ ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਨੌਜਵਾਨ ਪਰਿਵਾਰਾਂ ਸਮੇਤ ਵਿਦੇਸ਼ ਨੂੰ ਜਾ ਰਹੇ ਹਨI ਐਨਆਰਆਈ ਭਰਾ ਆਪਣਾ ਨਿਵੇਸ਼ ਪੰਜਾਬ ਵਿੱਚੋਂ ਸਮੇਟ ਕੇ ਵਿਦੇਸ਼ਾਂ ਵਿੱਚ ਕਰਨ ਲੱਗ ਪਏ ਹਨ। ਸਾਡੇ ਉਦਯੋਗਪਤੀ ਪੰਜਾਬ ਵਿੱਚ ਨਵਾਂ ਨਿਵੇਸ਼ ਨਹੀਂ ਕਰ ਰਹੇ ਅਤੇ ਜਿਹਨਾਂ ਨੇ ਪਹਿਲਾਂ ਨਿਵੇਸ਼ ਕੀਤਾ ਹੋਇਆ ਹੈ ਉਹ ਵੀ ਇਪੰਜਾਬ ‘ਚੋ ਆਪਣਾ ਨਿਵੇਸ਼ ਸਮੇਟਨ ਦੀ ਤਿਆਰੀ ਕਰ ਚੁਕੇ ਹਨI ਜਿਆਦਾਤਰ ਸਨਅਤਕਾਰ ਗੁਆਂਢੀ ਸੂਬਿਆਂ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹਨI ਵੱਡੀ ਗਿਣਤੀ ਵਿੱਚ ਪੰਜਾਬ ਦੇ ਉਦਯੋਗਪਤੀਆਂ ਨੇ ਉੱਤਰ ਪ੍ਰਦੇਸ਼ ਵਰਗੇ ਸੂਬੇ ਵਿੱਚ ਨਿਵੇਸ਼ ਕਰਨ ਲਈ ਉੱਥੋਂ ਦੀ ਸਰਕਾਰ ਨਾਲ ਸੰਪਰਕ ਕੀਤਾ ਹੈI ਜੋ ਪੰਜਾਬ ਦੇ ਭਵਿੱਖ ਲਈ ਬਹੁਤ ਖ਼ਤਰਨਾਕ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਵੱਡੇ ਉਦਗੋਗਪਤੀਆ ਨੇ 2 ਲੱਖ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੀ ਜਗਾਹ ਉੱਤਰ ਪ੍ਰਦੇਸ਼ ਵਿੱਚ ਕਰਨ ਲਈ ਉੱਥੋਂ ਦੀ ਸਰਕਾਰ ਨਾਲ ਇਕਰਾਰ ਕੀਤੇ ਹਨI ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪੰਜਾਬ ਦੇ ਹਾਲਾਤ ਕਿੰਨੇ ਖਰਾਬ ਹੋ ਚੁੱਕੇ ਹਨ! ਉਹਨਾਂ ਕਿਹਾ ਕਿ ਪੰਜਾਬ ਵਿੱਚ ਐਮਰਜੈਸੀ ਵਰਗੇ ਹਾਲਾਤ ਬਣੇ ਹੋਏ ਹਨ।
ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੀ ਚਾਪਲੂਸੀ ਛੱਡ ਪੰਜਾਬ ਤੇ ਪੰਜਾਬ ਦੀ ਜਨਤਾ ਦੇ ਵਿਕਾਸ ਵੱਲ ਧਿਆਨ ਦਿਓI ਪੰਜਾਬ ਦੀ ਜਨਤਾ ਨਾਲ ਝੂਠ ਬੋਲਣਾ ਛੱਡੋ, ਲੋਕਾਂ ਨੂੰ ਬੇਵਕੂਫ਼ ਬਣਾਉਣਾ ਬੰਦ ਕਰੋ, ਹੱਕ ਮੰਗ ਰਹੇ ਲੋਕਾਂ ਤੇ ਅੱਤਿਆਚਾਰ ਕਰਨਾ ਬੰਦ ਕਰਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੋ।

NO COMMENTS

LEAVE A REPLY