ਇੰਟਰ-ਸਕੂਲ ਵੀਰ ਬਾਲ ਖੇਡ ਮੇਲਾ ਸਫਲਤਾਪੂਰਵਕ ਸੰਪਨ

0
23

 

ਵਿਧਾਇਕ ਡਾ.ਜਸਬੀਰ ਸੰਧੂ ਨੇ ਜੇਤੂਆਂ ਨੂੰ ਇਨਾਮ ਵੰਡੇ

ਅੰਮ੍ਰਿਤਸਰ 23 ਦਸੰਬਰ (ਪਵਿੱਤਰ ਜੋਤ) : ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ,ਅਤੇ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਵੱਲੋਂ ਸ਼ਾਂਤੀ ਸੇਵਾ ਅਤੇ ਹਯਾਤ ਰੀਜੈਂਸੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਸਾਡੀ ਕੌਮ ਦੇ ਲਾਸਾਨੀ ਯੋਧੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਖੇਡ ਮੈਦਾਨ ਵਿਖ਼ੇ ਇੰਟਰ-ਸਕੂਲ ਵੀਰ ਬਾਲ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ l ਜਿਸ ਵਿੱਚ (ਅੰਡਰ-5 ਸਾਲ ਲੜਕੇ, 25 ਮੀਟਰ ਜਪਿੰਗ ਦੋੜ) ਹਰਗੁਨ ਸਿੰਘ,ਐਸ਼ਬੀਰ ਸਿੰਘ ਅਤੇ ਜਸਨੂਰ ਸਿੰਘ ਸੇਂਟ ਸੋਲਜ਼ਰ ਸੀਨੀ ਸਟੱਡੀ ਸਕੂਲ ਫਤਹਿਪੁਰ ਰਾਜਪੂਤਾਂ (ਅੰਡਰ-5 ਸਾਲ ਲੜਕੀਆਂ,25 ਮੀਟਰ ਜਪਿੰਗ ਦੋੜ) ਅਵਨੀਤ ਕੌਰ,ਗੁਰਲੀਨ ਕੌਰ, ਅਗਮਪ੍ਰੀਤ ਕੌਰ,ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ,(ਅੰਡਰ-7 ਸਾਲ ਲੜਕੇ 50 ਮੀਟਰ ਬਾਲ ਪਿੱਕ ਅੱਪ ਦੌੜ) ਰਾਜਬੀਰ ਸਿੰਘ ਆਕਸਫੋਰਡ ਸਕੂਲ, ਜਸਕੀਰਤ ਸਿੰਘ ਅਤੇ ਹਰਸ਼ਮੀਤ ਸਿੰਘ ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ (ਅੰਡਰ-7 ਸਾਲ ਲੜਕੀਆ 50 ਮੀਟਰ ਬਾਲ ਪਿੱਕ ਅੱਪ ਦੌੜ) ਗੁਰਨੂਰ ਕੌਰ ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ, ਲਾਵੇਂਆ ਰੋਜ ਬਡਸ ਪਬਲਿਕ ਸਕੂਲ, ਜੈਸਮੀਨ ਕੌਰ ਸੇਂਟ ਸੋਲਜ਼ਰ ਸੀਨੀ ਸਟੱਡੀ ਸਕੂਲ,(ਅੰਡਰ-9 ਸਾਲ ਲੜਕੇ 50 ਮੀਟਰ ਹਰਡਲਜ਼ ਰੇਸ) ਅਮਰਵੀਰ ਸਿੰਘ ਸੇਂਟ ਪੀਟਰ ਕੌਂਨਵੇੰਟ ਸਕੂਲ, ਹਰਮਨਦੀਪ ਸਿੰਘ
ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ,ਅੰਸ਼ਦੀਪ ਸਿੰਘ ਖਾਲਸਾ ਪਬਲਿਕ ਸਕੂਲ ਹੇਰ (ਅੰਡਰ-9 ਸਾਲ ਲੜਕੀਆ 50 ਮੀਟਰ ਹਰਡਲਜ਼ ਰੇਸ) ਅਨੁਸ਼ਕਾ,ਜੈਦੀਪ ਕੌਰ, ਸਹਿਜਦੀਪ ਕੌਰ ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ,(ਅੰਡਰ-10 ਸਾਲ ਲੜਕੇ 50 ਮੀਟਰ ਸਪੂਨ ਅਤੇ ਪਟੇਟੋ ਰੇਸ) ਸੌਰਵ ਅਤੇ ਮਨਕੀਰਤ ਸਿੰਘ ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ,ਯੋਧਵੀਰ ਸਿੰਘ ਸੇਂਟ ਪੀਟਰ ਕੌਂਨਵੇੰਟ ਸਕੂਲ,(ਅੰਡਰ-10 ਸਾਲ ਲੜਕੀਆ 50 ਮੀਟਰ ਸਪੂਨ ਅਤੇ ਪਟੇਟੋ ਰੇਸ) ਤਮੰਨਾ ਰੋਜ ਬਡਸ ਪਬਲਿਕ ਸਕੂਲ, ਸਿਮਰਨਜੀਤ ਕੌਰ ਅਤੇ ਅਸ਼ਮੀਤ ਕੌਰ ਸੇਂਟ ਸੋਲਜ਼ਰ ਸੀਨੀ ਸਟੱਡੀ ਸਕੂਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ l ਇਸੇ ਤਰ੍ਹਾਂ (ਅੰਡਰ-13 ਸਾਲ ਲੜਕੇ ਰੱਸਾ-ਕੱਸੀ) ਦੇ ਮੁਕਾਬਲੇ ਵਿੱਚ ਖਾਲਸਾ ਪਬਲਿਕ ਸਕੂਲ ਹੇਰ ਨੇ ਪਹਿਲਾ,ਰਿਆਨ ਇੰਟਰਨੈਸ਼ਨਲ ਸਕੂਲ ਨੇ ਦੂਜਾ,ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਨੇ ਤੀਜਾ,(ਅੰਡਰ-13 ਸਾਲ ਲੜਕੀਆ ਰੱਸਾ-ਕੱਸੀ) ਦੇ ਮੁਕਾਬਲੇ ਵਿੱਚ ਖਾਲਸਾ ਪਬਲਿਕ ਸਕੂਲ ਹੇਰ ਨੇ ਪਹਿਲਾ, ਰਿਆਨ ਇੰਟਰਨੈਸ਼ਨਲ ਸਕੂਲ ਨੇ ਦੂਜਾ,ਪ੍ਰਭਾਕਰ ਸੀ. ਸੈ.ਸਕੂਲ ਛੇਹਰਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਇਹਨਾਂ ਜੇਤੂ ਖਿਡਾਰੀਆਂ ਨੂੰ ਗੋਲਡ,ਸਿਲਵਰ,ਕਾਂਸੇ ਦੇ ਮੈਡਲ ਅਤੇ ਮੈਰਿਟ ਸਰਟੀਫਿਕੇਟਾ ਨਾਲ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਹਲਕਾ ਪੱਛਮੀ ਦੇ ਵਿਧਾਇਕ ਡਾ.ਜਸਬੀਰ ਸਿੰਘ ਸੰਧੂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਹਲੂਵਾਲੀਆ, ਹਰਦੇਸ ਸ਼ਰਮਾ,ਵਰੁਣ ਰਾਣਾ ਯੂਥ ਜੁਆਇੰਟ ਸਕੱਤਰ, ਦਵਿੰਦਰ ਸਿੰਘ ਲਵਲੀ (ਪ੍ਰੀਤਮ ਢਾਬਾ), ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ l ਇਸ ਮੌਂਕੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਅਮਰਜੀਤ ਸਿੰਘ ਪੀਏ, ਮੁੱਖਵਿੰਦਰ ਸਿੰਘ ਵਿਰਦੀ, ਹਰੀਸ਼ ਬੱਬਰ, ਬਲਜਿੰਦਰ ਸਿੰਘ ਮੱਟੂ, ਪੀਆਰਓ ਗੁਰਮੀਤ ਸਿੰਘ ਸੰਧੂ, ਤੀਰਥਾਂ ਰਾਏ ਚੌਧਰੀ, ਕਿਰਨਦੀਪ ਕੌਰ,ਸ੍ਰਿਸ਼ਟੀ ਕਪੂਰ,ਸੋਨੀਆ ਜੈਸਵਾਲ, ਰਿੱਧੀਮਾ ਸੋਨੀ,ਬਲਜਿੰਦਰ ਸਿੰਘ,ਰਜਤ ਸਿੰਘ,ਵੀਨਾ, ਕਮਲਜੀਤ ਸਿੰਘ, ਮਨਵਿੰਦਰ ਸਿੰਘ ਅਤੇ ਇੰਦੂ ਕਾਲੀਆਂ ਵਿਸ਼ੇਸ ਤੌਰ ਤੇ ਹਾਜ਼ਰ ਸਨ l

NO COMMENTS

LEAVE A REPLY