ਏਕਨੂਰ ਸੇਵਾ ਟਰੱਸਟ ਨੇ ਕੈਂਪ ਵਿੱਚ ਦਿੱਤਾ ਸਹਿਯੋਗ
________
ਐਸ.ਡੀ.ਐਮ ਟੂ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ
_________
ਅੰਮ੍ਰਿਤਸਰ,15 ਦਸੰਬਰ (ਪਵਿੱਤਰ ਜੋਤ)- ਗੌਰਮਿੰਟ ਇੰਸਟੀਚੀਉਟ ਆਫ ਗਾਰਮੇਟ ਟੈਕਨੋਲੋਜੀ ਬਾਈਪਾਸ ਮਜੀਠਾ ਰੋਡ ਵਿਖੇ ਸਟਾਫ਼ ਮੈਂਬਰਾਂ ਅਤੇ ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ (ਰਜਿ:) ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਪੂਰੇ ਉਤਸ਼ਾਹ ਦੇ ਨਾਲ ਖੂਨ ਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਪ੍ਰਿੰਸੀਪਲ ਨੌਨਿਹਾਲ ਸਿੰਘ ਦੀ ਅਗਵਾਈ ਅਤੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਦੀ ਦੇਖ-ਰੇਖ ਵਿੱਚ ਆਯੋਜਿਤ ਕੈਂਪ ਦਾ ਉਦਘਾਟਨ ਐਸ.ਡੀ.ਐਮ ਟੂ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੂਨ ਦਾ ਅਸਲੀ ਮੁੱਲ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਕਿਸੇ ਨੂੰ ਕਿਸੇ ਪਰਿਵਾਰਕ ਮੈਂਬਰ ਦੀ ਕੀਮਤੀ ਜਾਨ ਬਚਾਉਣ ਲਈ ਖੂਨ ਦੀ ਜ਼ਰੂਰਤ ਹੁੰਦੀ ਹੈ। ਇੱਕ ਖੂਨਦਾਨੀ ਵੱਲੋਂ ਦਾਨ ਕੀਤਾ ਗਿਆ ਖੂਨ ਤਿੰਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕਦਾ ਹੈ। ਖੂਨ ਦਾਨ ਮਹਾਂਦਾਨ ਹੈ ਅਜਿਹੇ ਕੰਮ ਲਈ ਹਮੇਸ਼ਾ ਵਧ-ਚੜ੍ਹ ਕੇ ਯੋਗਦਾਨ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਪਿ੍.ਨੌਨਿਹਾਲ ਸਿੰਘ, ਸੰਸਥਾ ਪ੍ਰਧਾਨ ਅਰਵਿੰਦਰ ਵੜੈਚ,ਚੇਅਰਮੈਨ ਡਾ.ਨਰਿੰਦਰ ਚਾਵਲਾ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਸਮਾਜਿਕ ਕੰਮਾਂ ਵਿਚ ਹਮੇਸ਼ਾ ਵਧ-ਚੜ੍ਹ ਕੇ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੈਂਪ ਵਿੱਚ ਪਹੁੰਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਪ੍ਰਿੰਸੀਪਲ ਨੌਨਿਹਾਲ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਅੱਗੇ ਤੋਂ ਵੀ ਹਮੇਸ਼ਾਂ ਅਜਿਹੇ ਸਮਾਜ ਸੇਵਾ ਦੇ ਕੰਮ ਜਾਰੀ ਰੱਖੇ ਜਾਣਗੇ। ਲੋਕ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਉਂਦੇ ਹਨ ਜੋ ਚੰਗੀ ਗੱਲ ਹੈ,ਪਰ ਖੂਨ ਦਾਨ ਕਰਨਾ ਸਭ ਤੋ ਵੱਡਾ ਪੁੰਨ ਦਾ ਕੰਮ ਹੈ। ਜਿਸ ਨਾਲ ਕਿਸੇ ਦੇ ਪਰਿਵਾਰ ਦੇ ਮੈਂਬਰ ਦੇ ਟੁਟਦੇ ਸ਼ਾਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕੈਂਪ ਵਿੱਚ ਸਹਿਯੋਗ ਦੇਣ ਤੇ ਏਕਨੂਰ ਸੇਵਾ ਟਰੱਸਟ ਅਤੇ ਅਦਲੱਖਾ ਬਲੈਡ ਬੈਂਕ ਦੇ ਟੀਮ ਸਾਥੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਵੱਲੋਂ ਮਹਿਮਾਨਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਬਲੱਡ ਬੈਂਕ ਦੇ ਮੈਨੇਜਰ ਰਮੇਸ਼ ਚੋਪੜਾ, ਦਲਜੀਤ ਸ਼ਰਮਾ,ਪ੍ਰੋਫੈਸਰ ਐਨ.ਪੀ ਸਿੰਘ,ਬਲਜੀਤ ਸਿੰਘ ਬੁੱਟਰ,ਸਾਹਿਲ ਦੱਤਾ,ਰਜਿੰਦਰ ਸਿੰਘ ਰਾਵਤ,ਸ਼ੈਲੀ ਸਿੰਘ, ਅਸ਼ਵਨੀ ਸ਼ਰਮਾ,ਜਤਿਨ ਕੁਮਾਰ ਨੰਨੂ,ਰੋਹਿਤ ਸ਼ਰਮਾ, ਜਸ਼ਪਾਲ ਸਿੰਘ,ਜਗਜੀਤ ਸਿੰਘ ਪੰਮਾ,ਵਿਕਾਸ ਭਾਸਕਰ,ਲਵਪ੍ਰੀਤ ਸਿੰਘ ਬੰਟੀ ਅਤੇ ਕਈ ਮੈਂਬਰ ਵੀ ਮੌਜੂਦ ਸਨ।