ਬੁਢਲਾਡਾ, 9 ਦਸੰਬਰ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਜਿਲ੍ਹਾ ਮਾਨਸਾ ਵੱਲੋ ਅੱਜ ਜ਼ਿਲ੍ਹਾ ਮਾਨਸਾ ਦੇ ਜਿਲ੍ਹਾ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਦੀ ਅਗਵਾਈ ਹੇਠ ਐਮ ਐਲ ਏ ਹਲਕਾ ਵਿਧਾਇਕ ਬੁਧਰਾਮ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਮਾਨਸਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜਦੀ ਨੇ ਕਿਹਾ ਕੇ ਸਾਡੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਜੀ ਦੇ ਅਨੁਸਾਰ ਹਰ ਹਲਕੇ ਦੇ ਐਮ ਐਲ ਏ ਨੂੰ ਇਕ ਮੰਗ ਪੱਤਰ ਰਾਹੀ ਪੰਜਾਬ ਸਰਕਾਰ ਨੂੰ ਆਪਣੇ ਕਿਤੇ ਵਾਅਦੇ ਨੂੰ ਪੂਰਾ ਕਰਨ ਲਈ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ ਕਿਉਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਾ ਹੱਲ ਕਰਨ ਲਈ ਕਿਹਾ ਗਿਆ ਸੀ ਜੋਂ ਕੇ ਆਪਣੇ ਵਾਅਦਾ ਨਹੀਂ ਪੂਰਾ ਕਰ ਰਹੀ ਸੋ ਸਾਰੇ ਬਲਾਕਾਂ ਵਲੋ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ ਇਸ ਮੰਗ ਪੱਤਰ ਸੋਪਨ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਅਮ੍ਰਿਤਪਾਲ ਸਿੰਘ ਅੰਬੀ,ਬਲਾਕ ਬੁਢਲਾਡਾ ਦੇ ਖਜਾਨਚੀ ਡਾਕਟਰ ਹਰਦੀਪ ਸਿੰਘ ਬਰੇ,ਬਲਾਕ ਬੁਢਲਾਡਾ ਦੇ ਮੀਤ ਪ੍ਰਧਾਨ ਡਾਕਟਰ ਬਲਜੀਤ ਸਿੰਘ ਪ੍ਰੋਚਾ,ਜਿਲ੍ਹਾ ਮਾਨਸਾ ਦੇ ਖਜਾਨਚੀ ਡਾਕਟਰ ਰਿੰਕੂ ਗੁਰਨੇ,ਬਲਾਕ ਬੁਢਲਾਡਾ ਦੇ ਸਲਾਹਕਾਰ ਡਾਕਟਰ ਪਾਲਦਾਸ ਗੜਦੀ,ਡਾਕਟਰ ਪ੍ਰਦੀਪ ਸਿੰਘ ਬੁਢਲਾਡਾ,ਡਾਕਟਰ ਸਲਿੰਦਰ ਸਿੰਘ ਦਿਆਲਪੁਰਾ,ਡਾਕਟਰ ਜਗਸੀਰ ਸਿੰਘ ਫਲੇੜਾ ਨੇ ਮੰਗ ਪੱਤਰ ਦੇਣ ਸਮੇਂ ਹਾਜਰੀ ਭਰੀ